ਤਸੌਲੀ ਦੀ ਪੰਚਾਇਤ ਨੇ ਸੜਕ ਵਾਲੀ ਥਾਂ ’ਤੇ ਪਾਇਆ ਫ਼ਰਸ਼ ਹਟਵਾਇਆ
ਪਿੰਡ ਤਸੌਲੀ ਦੀ ਪੰਚਾਇਤ ਵੱਲੋਂ ਤਸੌਲੀ ਤੋਂ ਮਾਣਕਪੁਰ ਨੂੰ ਜਾਂਦੀ ਸੜਕ ਉੱਤੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਅਤੇ ਦੁਕਾਨ ਅੱਗੇ ਸੜਕ ਦੀ ਥਾਂ ’ਤੇ ਪਾਇਆ ਫ਼ਰਸ਼ ਅੱਜ ਤੁੜਵਾ ਦਿੱਤਾ। ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੀਡੀਪੀਓ ਰਾਜਪੁਰਾ ਦੇ ਨਿਰਦੇਸ਼ਾਂ...
Advertisement
ਪਿੰਡ ਤਸੌਲੀ ਦੀ ਪੰਚਾਇਤ ਵੱਲੋਂ ਤਸੌਲੀ ਤੋਂ ਮਾਣਕਪੁਰ ਨੂੰ ਜਾਂਦੀ ਸੜਕ ਉੱਤੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਅਤੇ ਦੁਕਾਨ ਅੱਗੇ ਸੜਕ ਦੀ ਥਾਂ ’ਤੇ ਪਾਇਆ ਫ਼ਰਸ਼ ਅੱਜ ਤੁੜਵਾ ਦਿੱਤਾ। ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੀਡੀਪੀਓ ਰਾਜਪੁਰਾ ਦੇ ਨਿਰਦੇਸ਼ਾਂ ਤਹਿਤ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਇਸ ਮੌਕੇ ਸਨੇਟਾ ਪੁਲੀਸ ਚੌਕੀ ਤੋਂ ਵੀ ਕਰਮਚਾਰੀ ਹਾਜ਼ਰ ਸਨ। ਪੰਚਾਇਤ ਵੱਲੋਂ ਜੇਸੀਬੀ ਨਾਲ ਸਬੰਧਿਤ ਉਸਾਰੀ ਤੁੜਵਾਈ ਗਈ। ਸਰਪੰਚ ਨੇ ਦੱਸਿਆ ਕਿ ਇਸ ਨਾਲ ਰਾਹਗੀਰਾਂ ਨੂੰ ਦਿੱਕਤ ਆ ਰਹੀ ਸੀ ਤੇ ਪਾਣੀ ਦੇ ਨਿਕਾਸ ਵਿੱਚ ਵੀ ਰੁਕਾਵਟ ਪੈਦਾ ਹੋ ਰਹੀ ਸੀ। ਉਨ੍ਹਾਂ ਦੱਸਿਆ ਸਬੰਧਿਤ ਥਾਂ ’ਤੇ ਪੰਚਾਇਤ ਵੱਲੋਂ ਪਾਣੀ ਦੇ ਨਿਕਾਸੀ ਨਾਲਾ ਬਣਾਏ ਜਾਣ ਦੀ ਤਜਵੀਜ਼ ਵੀ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ।
Advertisement
Advertisement