ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਰੇਨੇਜ਼ ਵਿਭਾਗ ਦੀ ਲਾਪ੍ਰਵਾਹੀ ਲੋਕਾਂ ’ਤੇ ਪਈ ਭਾਰੀ

ਡੇਰਾਬੱਸੀ ’ਚ ਨਾਲੇ ਦਾ ਕੁਦਰਤੀ ਰੁਖ਼ ਮੋੜਨ ਦਾ ਮਾਮਲਾ
ਡੇਰਾਬੱਸੀ ਗੁਲਾਬਗੜ੍ਹ ਰੋਡ ’ਤੇ ਕਲੋਨੀ ਵਿੱਚ ਖੜ੍ਹਾ ਪਾਣੀ। -ਫੋਟੋ: ਰੂਬਲ
Advertisement

ਡਰੇਨੇਜ਼ ਵਿਭਾਗ ਵੱਲੋਂ ਇਥੋਂ ਦੇ ਗੁਲਾਬਗੜ੍ਹ ਰੋਡ ਤੋਂ ਲੰਘ ਰਹੇ ਕੁਦਰਤੀ ਨਾਲੇ ਦਾ ਰੁੱਖ ਮੋੜਨ ਦਾ ਫੈਸਲਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ। ਲੰਘੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਦੇ ਪਾਣੀ ਨੂੰ ਨਿਕਾਸੀ ਨਾ ਮਿਲਣ ਕਾਰਨ ਪਾਣੀ ਨੇੜਲੀ ਕਲੋਨੀਆਂ ਵਿੱਚ ਵੜ ਗਿਆ ਹੈ। ਇੱਥੋਂ ਦੀ ਜੀਬੀਪੀ ਸੁਪ੍ਰਿਆ ਸੁਸਾਇਟੀ ਅਤੇ ਹੋਰਨਾਂ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਸਥਿਤੀ ਵਿਗੜਦੀ ਦੇਖ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਲੰਘੀਂ ਰਾਤ ਹੀ ਨਾਲੇ ਦਾ ਕੁਦਰਤੀ ਰੁਖ ਮੁੜ ਤੋਂ ਖੁੱਲ੍ਹਵਾਇਆ ਗਿਆ।

ਕਲੋਨੀ ਵਾਸੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ ਜੋ ਪੂਰੀ ਤਰ੍ਹਾਂ ਨਾਲ ਖਾਲੀ ਨਹੀਂ ਹੋਇਆ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਮੁੜ ਤੋਂ ਭਾਰੀ ਬਰਸਾਤ ਹੋਣ ਮਗਰੋਂ ਉਨ੍ਹਾਂ ਦੀ ਕਲੋਨੀ ਵਿੱਚ ਹੜ ਵਰਗੀ ਸਥਿਤੀ ਬਣ ਸਕਦੀ ਹੈ। ਜਾਣਕਾਰੀ ਅਨੁਸਾਰ ਲੰਘੇ ਦੋ ਮਹੀਨੇ ਪਹਿਲਾਂ ਇਕ ਕਲੋਨਾਈਜ਼ਰ ਵਲੋਂ ਉਸ ਦੀ ਜ਼ਮੀਨ ਦੇ ਵਿਚਾਲੇ ਤੋਂ ਰਹੇ ਦਹਾਕਿਆਂ ਪੁਰਾਣੇ ਕੁਦਰਤੀ ਚੋਅ ਦਾ ਰੁਖ ਮੋੜ ਦਿੱਤਾ ਗਿਆ। ਸਥਾਨਕ ਲੋਕਾਂ ਨੇ ਸ਼ਿਕਾਇਤ ਡਰੇਨੇਜ਼ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ ਪਰ ਕਲੋਨਾਈਜ਼ਰ ਵੱਲੋਂ ਇਸ ਦੀ ਮਨਜ਼ੂਰੀ ਹੋਣ ਦਾ ਹਵਾਲਾ ਦਿੱਤਾ ਗਿਆ। ਲੋਕਾਂ ਨੇ ਮੰਗ ਕੀਤੀ ਕਿ ਨਾਲੇ ਦਾ ਕੁਦਰਤੀ ਵਹਾਅ ਮੁੜ ਤੋਂ ਖੋਲ੍ਹਿਆ ਜਾਵੇ ਅਤੇ ਇਸ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Advertisement

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕਰ ਨਾਲੇ ਦਾ ਕੁਦਰਤੀ ਵਹਾਅ ਮੁੜ ਤੋਂ ਖੁੱਲ੍ਹਵਾ ਦਿੱਤਾ ਸੀ।

Advertisement
Show comments