ਗੁਰਦੁਆਰੇ ਲਈ ਥਾਂ ਅਲਾਟ ਕਰਨ ਦਾ ਮਾਮਲਾ ਮੰਤਰੀ ਦੇ ਦਰਬਾਰ ਪੁੱਜਿਆ
ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਵੱਲੋਂ ਉਨ੍ਹਾਂ ਦੀ ਮੰਗ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਇਸ ਸਬੰਧੀ ਜਲਦੀ ਹੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਜੇਕਰ ਲੋੜ ਪਈ ਤਾਂ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆ ਕੇ ਹੱਲ ਕਰਾਉਣਗੇ।
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਮੁਹਾਲੀ ਹਲਕਾ ਵਿਧਾਇਕ ਕੁਲਵੰਤ ਸਿੰਘ, ਸਾਂਸਦ ਮੈਂਬਰ ਮਲਵਿੰਦਰ ਸਿੰਘ ਕੰਗ, ਗਮਾਡਾ ਦੇ ਸੀਏ ਨੂੰ ਮਿਲ ਕੇ ਵੀ ਥਾਂ ਅਲਾਟ ਕਰਨ ਸਬੰਧੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਸਾਰਿਆਂ ਵੱਲੋਂ ਸੁਸਾਇਟੀ ਨੂੰ ਜਲਦੀ ਥਾਂ ਅਲਾਟ ਕਰਾਉਣ ਸਬੰਧੀ ਹਾਮੀ ਭਰੀ ਗਈ ਹੈ। ਇਸੇ ਸੈਕਟਰ ਵਿਚ ਮੰਦਿਰ ਅਤੇ ਚਰਚ ਦੇ ਪਲਾਟ ਪਹਿਲਾਂ ਹੀ ਅਲਾਟ ਹੋ ਚੁੱਕੇ ਹਨ ਪਰ ਗੁਰਦੁਆਰੇ ਦਾ ਪਲਾਟ ਹਾਲੇ ਤੱਕ ਸੁਸਾਇਟੀ ਨੂੰ ਅਲਾਟ ਨਹੀਂ ਕੀਤਾ ਗਿਆ ਹੈ। ਦੋਵੇਂ ਸੈਕਟਰਾਂ ਦੀ ਸੰਗਤ ਪਿਛਲੇ ਇੱਕ ਵਰ੍ਹੇ ਤੋਂ ਗੁਰਦੁਆਰਾ ਸਾਹਿਬ ਦੀ ਥਾਂ ਅਲਾਟ ਕਰਾਉਣ ਲਈ ਕਾਰਜਸ਼ੀਲ ਹੈ। ਸੁਸਾਇਟੀ ਅਨੁਸਾਰ ਅਲਾਟਮੈਂਟ ਹੁੰਦਿਆਂ ਹੀ ਗੁਰਦੁਆਰਾ ਸਾਹਿਬ ਦੀ ਉਸਾਰੀ ਆਰੰਭ ਕਰਾ ਦਿੱਤੀ ਜਾਵੇਗੀ।