ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਿੱਲਰ ਤੋਂ ਮਾਰਬਲ ਡਿੱਗਿਆ; ਬਾਲ ਅਦਾਕਾਰਾ ਸਣੇ ਦੋ ਜ਼ਖ਼ਮੀ

ਆਤਿਸ਼ ਗੁਪਤਾ ਚੰਡੀਗੜ੍ਹ, 29 ਸਤੰਬਰ ਇੱਥੋਂ ਦੇ ਨੈਕਸਸ ਏਲਾਂਤੇ ਮਾਲ ਵਿੱਚ ਪਿੱਲਰ ਦਾ ਮਾਰਬਲ ਟੁੱਟ ਕੇ ਡਿੱਗਣ ਕਰਕੇ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ (13) ਤੇ ਉਸ ਦੀ ਮਾਸੀ ਸੁਰਭੀ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਇੰਡਸਟਰੀਅਲ ਏਰੀਆ ਦੇ ਨਿੱਜੀ...
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 29 ਸਤੰਬਰ

Advertisement

ਇੱਥੋਂ ਦੇ ਨੈਕਸਸ ਏਲਾਂਤੇ ਮਾਲ ਵਿੱਚ ਪਿੱਲਰ ਦਾ ਮਾਰਬਲ ਟੁੱਟ ਕੇ ਡਿੱਗਣ ਕਰਕੇ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ (13) ਤੇ ਉਸ ਦੀ ਮਾਸੀ ਸੁਰਭੀ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਇੰਡਸਟਰੀਅਲ ਏਰੀਆ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਵੱਲੋਂ ਦੋਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਈਸ਼ਾ ਦੇ ਪਿਤਾ ਪਵਿੱਤਰ ਦੀਕਸ਼ਿਤ ਨੇ ਕਿਹਾ ਕਿ ਅੱਜ ਮਾਈਸ਼ਾ ਦਾ ਜਨਮ ਦਿਨ ਹੈ, ਜਿਸ ਨੂੰ ਮਨਾਉਣ ਲਈ ਉਹ ਆਪਣੇ ਪਰਿਵਾਰ ਸਣੇ ਏਲਾਂਤੇ ਮਾਲ ਆਏ ਹੋਏ ਸਨ। ਏਲਾਂਤੇ ਮਾਲ ਵਿੱਚ ਬਾਅਦ ਦੁਪਹਿਰ ਉਸ ਦੀ ਧੀ ਮਾਈਸ਼ਾ ਆਪਣੀ ਮਾਸੀ ਨਾਲ ਤਸਵੀਰਾਂ ਖਿੱਚ ਰਹੀ ਸੀ। ਇਸੇ ਦੌਰਾਨ ਮਾਲ ਵਿੱਚ ਬਣੇ ਪਿੱਲਰ ਦਾ ਮਾਰਬਲ ਟੁੱਟ ਕੇ ਹੇਠਾਂ ਡਿੱਗ ਗਿਆ। ਮਾਰਬਲ ਦੇ ਵੱਜਣ ਕਰਕੇ ਦੋਵਾਂ ਦੇ ਕਾਫੀ ਸੱਟਾ ਵੱਜੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਾਈਸ਼ਾ ਦੇ ਪਸਲੀਆ ’ਤੇ ਕਾਫੀ ਸੱਟ ਵਜੀ ਹੈ, ਜਦੋਂ ਕਿ ਉਸ ਦੀ ਮਾਸੀ ਦੇ ਸਿਰ ਵਿੱਚ 6 ਟਾਂਕੇ ਲੱਗੇ ਹਨ।

ਮਾਈਸ਼ਾ ਦੇ ਪਿਤਾ ਨੇ ਇਸ ਸਬੰਧੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਉੱਧਰ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੀੜਤ ਮਾਈਸ਼ਾ ਇਕ ਬਾਲ ਅਦਾਕਾਰਾ ਹੈ, ਜੋ ਕਿ ਕਈ ਟੀਵੀ ਸੀਰੀਅਲ ਅਤੇ ਇਸ਼ਤਿਹਾਰਾਂ ਵਿੱਚ ਕੰਮ ਕਰ ਚੁੱਕੀ ਹੈ। ਉਸ ਦਾ ਇਕ ਅਕਤੂਬਰ ਨੂੰ ਵੀ ਸ਼ੂਟ ਹੈ। ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਜੂਨ ਵਿੱਚ ਏਲਾਂਤੇ ਮਾਲ ਵਿੱਚ ਹੀ ਖਿਡੌਣਾ ਰੇਲ ਗੱਡੀ ਦੇ ਪਲਟਣ ਕਰਕੇ ਵੀ 11 ਸਾਲਾਂ ਬੱਚੇ ਦੀ ਮੌਤ ਹੋ ਗਈ ਸੀ।

ਏਲਾਂਤੇ ਮਾਲ ਦੇ ਪ੍ਰਬੰਧਕਾਂ ਨੇ ਅਜਿਹੀ ਘਟਨਾ ’ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਹੈ। ਉਹ ਪੁਲੀਸ ਅਧਿਕਾਰੀਆਂ ਨੂੰ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਏਲਾਂਤੇ ਮਾਲ ਦੀ ਇਮਾਰਤਦਾ ਵੀ ਅੰਦਰੂਨੀ ਤੌਰ ’ਤੇ ਮੁਆਇਨਾ ਕਰਵਾ ਰਹੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਪਰੇ।

Advertisement