ਇੰਟਰਨੈਸ਼ਨਲ ਫੋਕਲੋਰ ਮੇਲੇ ’ਚ ਗਤਕੇ ਦੇ ਜੌਹਰ ਦਿਖਾਏ
ਕੋਰਤ ਫੋਕਲੋਰ ਕਲੱਬ ਵੱਲੋਂ ਇੰਟਰਨੈਸ਼ਨਲ ਫੋਕਲੋਰ ਫੈਸਟੀਵਲ ਥਾਈਲੈਂਡ ਵਿਚ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਦੇਸ਼ਾਂ ਦੀਆਂ 12 ਟੀਮਾਂ ਨੇ ਹਿੱਸਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਗਤਕਾ ਟੀਮ ਨੇ ਯੂਨੀਵਰਸਿਟੀ ਦੇ ਗਤਕਾ ਕੋਚ ਤਲਵਿੰਦਰ ਸਿੰਘ ਅਤੇ ਟੀਮ...
Advertisement
ਕੋਰਤ ਫੋਕਲੋਰ ਕਲੱਬ ਵੱਲੋਂ ਇੰਟਰਨੈਸ਼ਨਲ ਫੋਕਲੋਰ ਫੈਸਟੀਵਲ ਥਾਈਲੈਂਡ ਵਿਚ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਦੇਸ਼ਾਂ ਦੀਆਂ 12 ਟੀਮਾਂ ਨੇ ਹਿੱਸਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਗਤਕਾ ਟੀਮ ਨੇ ਯੂਨੀਵਰਸਿਟੀ ਦੇ ਗਤਕਾ ਕੋਚ ਤਲਵਿੰਦਰ ਸਿੰਘ ਅਤੇ ਟੀਮ ਮੈਨੇਜਰ ਲਵਵੀਰ ਸਿੰਘ ਦੀ ਅਗਵਾਈ ਹੇਠ ਗਤਕੇ ਦੇ ਜੌਹਰ ਦਿਖਾਏ। ਵਿਦਿਆਰਥੀ ਕੰਵਲਜੀਤ ਸਿੰਘ, ਹਰਪ੍ਰੀਤ ਸਿੰਘ, ਬਲਰਾਜ ਕਰਨ ਸਿੰਘ ਅਤੇ ਸਹਿਜ ਕਰਨ ਸਿੰਘ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਿੱਖ ਮਾਰਸ਼ਲ ਆਰਟ ਗਤਕਾ ਦਾ ਪ੍ਰਦਸ਼ਨ ਕੀਤਾ। ਕੋਰਤ ਫੋਕਲੋਰ ਕਲੱਬ ਦੇ ਪ੍ਰਬੰਧਕ ਜੈਰਾਮ ਵਗਲੇ ਅਤੇ ਮੈਡਮ ਕਾਂਗ ਨੇ ਗਤਕਾ ਕੋਚ ਅਤੇ ਟੀਮ ਨੂੰ ਬੈਸਟ ਪ੍ਰਦਸ਼ਨੀ ਐਵਾਰਡ ਅਤੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਆ। ਯੂਨੀਵਰਸਿਟੀ ਦੇ ਵਾਈਸ ਚਾਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਗਤਕਾ ਕੋਚ ਅਤੇ ਗਤਕਾ ਟੀਮ ਨੂੰ ਵਧਾਈ ਦਿੱਤੀ। ਸਰੀਰਕ ਸਿੱਖਿਆ ਅਤੇ ਖੇਡ ਤੈਕਨੋਲਜੀ ਵਿਭਾਗ ਦੇ ਮੁਖੀ ਪ੍ਰੋ. (ਡਾ.) ਭੁਪਿੰਦਰ ਸਿੰਘ ਨੇ ਦੱਸਿਆ ਕਿ 2019 ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾ. ਜੇਐੱਸ ਓਬਰਾਏ ਦੇ ਸਹਿਯੋਗ ਨਾਲ ਗਤਕਾ ਖੇਡ ਦਾ ਇਕ ਸਾਲਾ ਡਿਪਲੋਮਾ ਕੋਰਸ ਚੱਲ ਰਿਹਾ ਹੈ, ਜਿਸ ਵਿਚ 30 ਸੀਟਾਂ ਹਨ।
Advertisement
Advertisement