ਰਾਜਪਾਲ ਨੇ ਬੂਟੇ ਲਾਏ
ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਆਪਣੀ ਪਤਨੀ ਮਿੱਤਰਾ ਘੋਸ਼ ਨਾਲ ਅੱਜ ਮੋਰਨੀ ਦੇ ਇੱਕ ਸੈਰ-ਸਪਾਟਾ ਰਿਜ਼ੋਰਟ ਮਾਊਂਟੇਨ ਕੁਆਇਲ ਵਿੱਚ ਪੌਦੇ ਲਗਾਏ। ਉਨ੍ਹਾਂ ਨੇ ਵਾਤਾਵਰਨ ਸੁਰੱਖਿਆ ਲਈ ਰੁੱਖ ਲਗਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਬਾਅਦ ਵਿੱਚ ਰਾਜਪਾਲ ਨੇ ਮੋਰਨੀ...
Advertisement
ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਆਪਣੀ ਪਤਨੀ ਮਿੱਤਰਾ ਘੋਸ਼ ਨਾਲ ਅੱਜ ਮੋਰਨੀ ਦੇ ਇੱਕ ਸੈਰ-ਸਪਾਟਾ ਰਿਜ਼ੋਰਟ ਮਾਊਂਟੇਨ ਕੁਆਇਲ ਵਿੱਚ ਪੌਦੇ ਲਗਾਏ। ਉਨ੍ਹਾਂ ਨੇ ਵਾਤਾਵਰਨ ਸੁਰੱਖਿਆ ਲਈ ਰੁੱਖ ਲਗਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਬਾਅਦ ਵਿੱਚ ਰਾਜਪਾਲ ਨੇ ਮੋਰਨੀ ਕਿਲ੍ਹੇ ਦਾ ਦੌਰਾ ਕੀਤਾ ਅਤੇ ਇਸਦੇ ਹੋਰ ਵਿਕਾਸ ਅਤੇ ਆਕਰਸ਼ਕਤਾ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੁਝਾਅ ਦਿੱਤੇ। ਇਸ ਮੌਕੇ ਡੀਸੀ ਸਤਪਾਲ ਸ਼ਰਮਾ, ਐਸਡੀਐਮ ਚੰਦਰਕਾਂਤ ਕਟਾਰੀਆ, ਡਿਪਟੀ ਕਮਿਸ਼ਨਰ ਆਫ਼ ਪੁਲਿਸ ਸ੍ਰਿਸ਼ਟੀ ਗੁਪਤਾ, ਜ਼ਿਲ੍ਹਾ ਜੰਗਲਾਤ ਅਧਿਕਾਰੀ ਵਿਸ਼ਾਲ ਕੌਸ਼ਿਕ, ਬੀਡੀਪੀਓ ਅੰਕੁਰ ਆਦਿ ਅਧਿਕਾਰੀ ਮੌਜੂਦ ਸਨ।
Advertisement
Advertisement