ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਗਲਾਤ ਵਿਭਾਗ ਨੇ ਸੈਕਟਰ 41 ਦੇ ਕਮਿਊਨਿਟੀ ਸੈਂਟਰ ਵਿੱਚ ਬੂਟੇ ਵੰਡੇ

ਪੱਤਰ ਪ੍ਰੇਰਕ ਚੰਡੀਗੜ੍ਹ, 19 ਜੁਲਾਈ ਜੰਗਲਾਤ ਵਿਭਾਗ ਚੰਡੀਗੜ੍ਹ ਵੱਲੋਂ ਬਰਸਾਤ ਦੇ ਇਸ ਮੌਸਮ ਵਿੱਚ ਵਾਤਾਵਰਨ ਨੂੰ ਹੋਰ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਵਾਰਡ ਨੰਬਰ 30 ਤੋਂ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਵਾਰਡ ਅਧੀਨ ਸੈਕਟਰ 41 ਦੇ ਕਮਿਊਨਿਟੀ ਸੈਂਟਰ ਵਿਖੇ...
ਸੈਕਟਰ 41 ਵਿੱਚ ਬੂਟੇ ਵੰਡਦੇ ਹੋਏ ਜੰਗਲਾਤ ਵਿਭਾਗ ਦੇ ਕਰਮਚਾਰੀ ਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ।
Advertisement

ਪੱਤਰ ਪ੍ਰੇਰਕ

ਚੰਡੀਗੜ੍ਹ, 19 ਜੁਲਾਈ

Advertisement

ਜੰਗਲਾਤ ਵਿਭਾਗ ਚੰਡੀਗੜ੍ਹ ਵੱਲੋਂ ਬਰਸਾਤ ਦੇ ਇਸ ਮੌਸਮ ਵਿੱਚ ਵਾਤਾਵਰਨ ਨੂੰ ਹੋਰ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਵਾਰਡ ਨੰਬਰ 30 ਤੋਂ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਵਾਰਡ ਅਧੀਨ ਸੈਕਟਰ 41 ਦੇ ਕਮਿਊਨਿਟੀ ਸੈਂਟਰ ਵਿਖੇ ਬੂਟੇ ਵੰਡੇ ਗਏ।

ਇਸ ਮੌਕੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਲਾਨ ਮੁਹਿੰਮ ਤਹਿਤ ਅੱਜ ਇਹ ਬੂਟੇ ਵੰਡੇ ਗਏ ਹਨ ਤਾਂ ਜੋ ਲੋਕੀਂ ਵੱਖ-ਵੱਖ ਥਾਵਾਂ ’ਤੇ ਲਗਾ ਕੇ ਵਾਤਾਵਰਣ ਦੀ ਹਰਿਆਵਲ ਅਤੇ ਸੁੰਦਰਤਾ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਅੱਜ ਵਿਭਾਗ ਦੇ ਸੁਪਰਵਾਈਜ਼ਰ ਅਜੇ ਕੁਮਾਰ ਦੀ ਦੇਖਰੇਖ ਹੇਠ 400 ਦੇ ਕਰੀਬ ਛਾਂਦਾਰ, ਫਲ਼/ਫੁੱਲਾਂ ਵਾਲੇ ਅਤੇ ਮੈਡੀਸਿਨਲ ਬੂਟੇ ਵੰਡੇ ਗਏ ਹਨ ਅਤੇ 120 ਦੇ ਕਰੀਬ ਵਿਅਕਤੀਆਂ ਨੇ ਪਹੁੰਚ ਦੇ ਇਹ ਬੂਟੇ ਹਾਸਿਲ ਕੀਤੇ। ਸ੍ਰ. ਬੁਟੇਰਲਾ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਪੌਦਿਆਂ ਨੂੰ ਉਚਿਤ ਥਾਵਾਂ ਉਤੇ ਲਗਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ। ਇਸ ਮੌਕੇ ਵਿਭਾਗ ਵੱਲੋਂ ਸੁਪਰਵਾਈਜ਼ਰ ਅਜੇ ਕੁਮਾਰ, ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖਸ਼ ਸਿੰਘ, ਗੁਰਚਰਨ ਸਿੰਘ ਆਦਿ ਵੀ ਹਾਜ਼ਰ ਸਨ।

Advertisement
Tags :
ਸੈਕਟਰਸੈਂਟਰ:ਕਮਿਊਨਿਟੀਜੰਗਲਾਤਬੂਟੇਵੰਡੇਵਿੱਚਵਿਭਾਗ