ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁਹਾਲੀ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ

ਕਰਮਜੀਤ ਸਿੰਘ ਚਿੱਲਾ ਐੱਸਏਐੱਸ ਨਗਰ(ਮੁਹਾਲੀ), 1 ਜੁਲਾਈ ਮੁਹਾਲੀ ਹਲਕੇ ਦੀਆਂ ਖਸਤਾ ਹਾਲ ਸੜਕਾਂ ਦੀ ਮੀਂਹ ਨੇ ਹਾਲਤ ਹੋਰ ਵਿਗਾੜ ਦਿੱਤੀ ਹੈ। ਸੜਕਾਂ ਦੇ ਟੋਇਆਂ ਵਿੱਚ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੁੱਟੀਆਂ ਸੜਕਾਂ ਅਤੇ...
Advertisement

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ(ਮੁਹਾਲੀ), 1 ਜੁਲਾਈ

Advertisement

ਮੁਹਾਲੀ ਹਲਕੇ ਦੀਆਂ ਖਸਤਾ ਹਾਲ ਸੜਕਾਂ ਦੀ ਮੀਂਹ ਨੇ ਹਾਲਤ ਹੋਰ ਵਿਗਾੜ ਦਿੱਤੀ ਹੈ। ਸੜਕਾਂ ਦੇ ਟੋਇਆਂ ਵਿੱਚ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੁੱਟੀਆਂ ਸੜਕਾਂ ਅਤੇ ਟੋਇਆਂ ਕਾਰਨ ਕਈ ਪਿੰਡਾਂ ਦੀਆਂ ਸੰਪਰਕ ਸੜਕਾਂ ਉੱਤੋਂ ਚੱਲਦੀਆਂ ਬੱਸਾਂ ਬੰਦ ਹੋ ਚੁੱਕੀਆਂ ਹਨ।

ਇੱਥੋਂ ਦੇ ਫੇਜ਼ 10 ਤੋਂ ਪਿੰਡ ਕੰਬਾਲਾ-ਪਾਪੜੀ ਸੜਕ, ਫੇਜ਼ 11 ਤੋਂ ਪਿੰਡ ਨੰਡਿਆਲੀ ਨੂੰ ਜਾਂਦੀ ਸੜਕ, ਪਿੰਡ ਦੁਰਾਲੀ ਤੋਂ ਸੈਕਟਰ-84 ਨੂੰ ਜਾਂਦੀ ਸੜਕ, ਪਿੰਡ ਮਨੌਲੀ ਤੋਂ ਸੈਕਟਰ-82 ਨੂੰ ਜਾਂਦੀ ਸੜਕ, ਪਿੰਡ ਕੁਰੜਾ ਤੋਂ ਕੁਰੜੀ ਸੇਖਨਮਾਜਰਾ-ਕਰਾਲਾ ਨੂੰ ਜਾਂਦੀ ਸੜਕ, ਪਿੰਡ ਕੁਰੜਾ ਤੋਂ ਕੁਰੜੀ-ਬੜੀ ਨੂੰ ਹੋ ਕੇ ਐਰੋਸਿਟੀ ਨੂੰ ਜਾਂਦੀ ਸੜਕ, ਪਿੰਡ ਸਿਆਊ ਤੋਂ ਮਟਰਾਂ, ਪਿੰਡ ਸਿਆਊ ਤੋਂ ਏਅਰਪੋਰਟ ਰੋਡ, ਪਿੰਡ ਧੀਰਪੁਰ ਤੋਂ ਗੋਬਿੰਦਗੜ੍ਹ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ।

ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਲਗਾਤਾਰ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਸੜਕਾਂ ਦੀ ਹਾਲਤ ਸੁਧਾਰ ਲਈ ਅਪੀਲ ਕਰਦੇ ਆ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸੜਕਾਂ ਦੇ ਟੋਇਆਂ ਕਾਰਨ ਰਾਤ ਸਮੇਂ ਕਿਸੇ ਮਰੀਜ਼ ਨੂੰ ਹਸਪਤਾਲ ਤੱਕ ਪਹੁੰਚਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੜਕਾਂ ਦਰਜਨਾਂ ਪਿੰਡਾਂ ਨੂੰ ਮੁਹਾਲੀ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਨਾਲ ਜੋੜਦੀਆਂ ਹਨ, ਇਨ੍ਹਾਂ ਦੀ ਮੁਰੰਮਤ ਕੀਤੀ ਜਾਵੇ।

 

ਜਲਦੀ ਬਣਨਗੀਆਂ ਸਾਰੀਆਂ ਸੜਕਾਂ: ਵਿਧਾਇਕ

ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਬਾਅਦ ਸਾਰੀਆਂ ਸੜਕਾਂ ਨੂੰ ਨਵਿਆਇਆ ਜਾਵੇਗਾ ਅਤੇ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ।

Advertisement