ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਲੜੂ-ਚਾਂਦਹੇੜੀ, ਆਗਾਂਪੁਰ-ਭਗਵਾਸੀ ਲਿੰਕ ਸੜਕ ਦੀ ਹਾਲਤ ਖਸਤਾ

ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ
ਖਸਤਾ ਹਾਲ ਲਾਲੜੂ-ਚਾਂਦਹੇੜੀ, ਆਗਾਪੁਰ-ਭਗਵਾਸੀ ਲਿੰਕ ਸੜਕ।
Advertisement
ਸਰਬਜੀਤ ਸਿੰਘ ਭੱਟੀ

ਲਾਲੜੂ , 11 ਜੂਨ

Advertisement

ਲਾਲੜੂ-ਚਾਂਦਹੇੜੀ, ਆਗਾਂਪੁਰ ਤੇ ਭਗਵਾਸੀ ਲਿੰਕ ਸੜਕ ਦੀ ਹਾਲਤ ਖਸਤਾ ਹੈ, ਜਿਸ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਇਸ ਕਦਰ ਆਪਣੀ ਹੋਂਦ ਗੁਆ ਚੁੱਕੀ ਹੈ ਕਿ ਹੁਣ ਇਸ ’ਤੇ ਪਿਆ ਗਟਕਾ ਮਿੱਟੀ ਵਿੱਚ ਰਲ ਗਿਆ ਹੈ। ਥੋੜੀ ਜਿਹਾ ਮੀਂਹ ਪੈਣ ਨਾਲ ਇਹ ਮਿੱਟੀ ਚਿੱਕੜੀ ਵਿੱਚ ਬਦਲ ਜਾਂਦੀ ਹੈ ਅਤੇ ਭਾਰੀ ਵਾਹਨਾਂ ਨਾਲ ਇਹ ਚਿੱਕੜ ਟਾਇਰਾਂ ਰਾਹੀਂ ਨੇੜੇ ਲੰਘਦੇ ਰਾਹਗੀਰਾਂ ਤੇ ਵਾਹਨਾਂ ’ਤੇ ਇਸ ਤਰ੍ਹਾਂ ਡਿੱਗਦੀ ਹੈ ਕਿ ਸਾਰੇ ਵਾਹਨ ਚਿੱਕੜ ਨਾਲ ਭਰ ਜਾਂਦੇ ਹਨ। ਆਗਾਂਪੁਰ ਵਾਸੀ ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ, ਨਿਰਮੈਲ ਸਿੰਘ, ਗੁਰਜੀਤ ਸਿੰਘ, ਮੋਹਨ ਸਿੰਘ, ਰਾਮ ਕੁਮਾਰ ਫ਼ੌਜੀ ਅਤੇ ਚਾਂਦਹੇੜੀ ਨਿਵਾਸੀ ਨਰਿੰਦਰ ਸ਼ਰਮਾ ਨੇ ਕਿਹਾ ਕਿ ਸੜਕ ਬਣਿਆ ਕਰੀਬ ਇੱਕ ਦਹਾਕਾ ਬੀਤ ਚੁੱਕਾ ਹੈ ਪਰ ਹੁਣ ਤੱਕ ਨਗਰ ਕੌਂਸਲ ਅਤੇ ਮੰਡੀ ਬੋਰਡ ਨੇ ਇਸ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ । ਉਨ੍ਹਾਂ ਦੋਸ਼ ਲਾਇਆ ਕਿ ਇਸ ਲਿੰਕ ਸੜਕ ਤੋਂ ਭਾਰੀ ਵਾਹਨ ਰੋਜ਼ਾਨਾ ਲੰਘਦੇ ਹਨ, ਜਿਨ੍ਹਾਂ ਦਾ ਇਸ ਸੜਕ ਨੂੰ ਤੋੜਨ ਲਈ ਮੁੱਖ ਰੋਲ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਲਾਲੜੂ ਸ਼ਹਿਰ ਨਾਲ ਜੋੜਦੀ ਹੈ, ਜਿਸ ਰਾਹੀਂ ਰੋਜ਼ਾਨਾ ਲੋਕਾਂ ਦਾ ਬਾਜ਼ਾਰ ਵਿੱਚ ਕੰਮ ਲਈ ਆਉਣ-ਜਾਣ ਬਣਿਆ ਰਹਿੰਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਅਤੇ ਮੰਡੀ ਬੋਰਡ ਇਸ ਲਿੰਕ ਸੜਕ ਦੀ ਸਾਰ ਲਵੇ ਤਾਂ ਜੋ ਰਾਹਗੀਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਲਿੰਕ ਸੜਕ ਬਣਾਉਣ ਦੀ ਪ੍ਰਕਿਰਿਆ ਵਿਚਾਰਧੀਨ ਹੈ, ਛੇਤੀ ਹੀ ਮੁਕੰਮਲ ਕੀਤੀ ਜਾਵੇਗੀ।

 

Advertisement