ਆਈਟੀ ਚੌਕ ਦੈੜੀ ਤੋਂ ਏਅਰਪੋਰਟ ਚੌਕ ਮਾਰਗ ’ਤੇ ਕੂੜਾ ਸੁੱਟਣ ਦਾ ਮਾਮਲਾ ਭਖ਼ਿਆ
ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਸਰਪੰਚ ਕਰਾਲਾ, ਵੇਰਕਾ ਦੇ ਡਾਇਰੈਕਟਰ ਗੁਰਿੰਦਰ ਸਿੰਘ ਖਟੜਾ, ਸੁਰਜੀਤ ਸਿੰਘ ਮਾਣਕਪੁਰ, ਗੁਰਬਚਨ ਸਿੰਘ ਪ੍ਰੇਮਗੜ੍ਹ, ਜਸਮਿੰਦਰ ਸਿੰਘ ਕੰਡਾਲਾ, ਗੁਰਵਿੰਦਰ ਸਿੰਘ ਚਾਉਮਾਜਰਾ, ਗੁਰਵਿੰਦਰ ਸਿੰਘ ਸਿਆਊ, ਹਰਜੀਤ ਸਿੰਘ ਸਿਆਊ ਅਤੇ ਪਿੰਡ ਚਾਉਮਾਜਰਾ ਦੇ ਸਰਪੰਚ ਰਣਧੀਰ ਸਿੰਘ, ਮਾਣਕਪੁਰ ਕੱਲਰ ਦੇ ਸਰਪੰਚ ਰਵਿੰਦਰ ਸਿੰਘ, ਪ੍ਰੇਮ ਗੜ੍ਹ ਦੇ ਸਰਪੰਚ ਬਲਜਿੰਦਰ ਸਿੰਘ, ਸਿਆਊ ਦੀ ਸਰਪੰਚ ਰਾਜਨਦੀਪ ਕੌਰ, ਦੈੜੀ ਦੇ ਪੰਚ ਸਮਸ਼ੇਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਦੇ ਵਸਨੀਕਾਂ ਦੀ ਇਕੱਤਰਤਾ ਹੋਈ।
ਉਨ੍ਹਾਂ ਦੱਸਿਆ ਕਿ ਇੱਥੇ ਲੰਮੇ ਸਮੇਂ ਤੋਂ ਗਮਾਡਾ ਦੀਆਂ ਗੱਡੀਆਂ ਕੂੜਾ ਸੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਤੁਰੰਤ ਇੱਥੋਂ ਕੂੜਾ ਚੁਕਾ ਕੇ ਦੁਬਾਰਾ ਕੂੜਾ ਸੁੱਟੇ ਜਾਣ ਤੋਂ ਰੁਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਪਿੰਡਾਂ ਦੇ ਵਸਨੀਕ ਕੂੜਾ ਟਰਾਲੀਆਂ ਵਿਚ ਭਰ ਕੇ ਗਮਾਡਾ ਦੇ ਗੇਟ ਸਾਹਮਣੇ ਸੁੱਟ ਕੇ ਆਉਣਗੇ ਅਤੇ ਇੱਥੇ ਕੂੜਾ ਸੁੱਟਣ ਵਾਲੀਆਂ ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਭ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।