ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਦੇ ਫੇਜ਼ ਸੱਤ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ

ਮੇਅਰ ਨੇ ਸਡ਼ਕਾਂ ਅਤੇ ਪਾਰਕਿੰਗ ਖੇਤਰਾਂ ਦੇ ਕਾਰਪੇਟਿੰਗ ਪ੍ਰਾਜੈਕਟ ਆਰੰਭੇ
ਮੁਹਾਲੀ ਦੇ ਫੇਜ਼ 7 ਵਿੱਚ ਸੜਕਾਂ ਦੇ ਕੰਮ ਆਰੰਭ ਕਰਵਾਉਂਦੇ ਹੋਏ ਮੇਅਰ ਜੀਤੀ ਸਿੱਧੂ।
Advertisement
ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਆਪਣੇ ਵਾਰਡ ਨੰਬਰ 10 (ਫੇਜ਼ 7) ਵਿੱਚ ਸੜਕਾਂ ਅਤੇ ਪਾਰਕਿੰਗ ਖੇਤਰਾਂ ਦੇ ਕਾਰਪੇਟਿੰਗ ਪ੍ਰਾਜੈਕਟ ਆਰੰਭ ਕਰਵਾਏ ਹਨ। ਇਸ ਪ੍ਰਾਜੈਕਟ ਲਈ ਕੁੱਲ 1.60 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ, ਜਿਸ ਵਿੱਚੋਂ 71 ਲੱਖ ਰੁਪਏ ਫੇਜ਼ 7 ਮਾਰਕੀਟ ਦੀ ਬੈਕਸਾਈਡ ਸੜਕਾਂ ’ਤੇ ਖਰਚੇ ਜਾਣਗੇ, ਜਦਕਿ 90 ਲੱਖ ਰੁਪਏ ਫਰੰਟ ਸਾਈਡ ਪਾਰਕਿੰਗ ਖੇਤਰਾਂ ਦੇ ਸੁਧਾਰ ’ਤੇ ਲਗਾਏ ਜਾਣਗੇ। ਇਹ ਪ੍ਰਾਜੈਕਟ ਖਾਸ ਤੌਰ ’ਤੇ ਉਨ੍ਹਾਂ ਸੜਕਾਂ ਅਤੇ ਪਾਰਕਿੰਗ ਸਥਾਨਾਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਕਾਫ਼ੀ ਸਮੇਂ ਤੋਂ ਖਰਾਬ ਹਾਲਤ ਵਿੱਚ ਸਨ।

ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ਼ ਸੜਕਾਂ ਦੀ ਮੁਰੰਮਤ ਤੱਕ ਸੀਮਤ ਨਹੀਂ ਹੈ ਸਗੋਂ ਇਹ ਲੋਕਾਂ ਦੀ ਸੁਵਿਧਾ, ਸੁਰੱਖਿਆ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਨਵਾਂ ਰੂਪ ਦੇਣ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ਼ ਟੁੱਟੀਆਂ ਸੜਕਾਂ ਨੂੰ ਠੀਕ ਕਰਨਾ ਨਹੀਂ ਸਗੋਂ ਮੁਹਾਲੀ ਨੂੰ ਮਾਡਰਨ ਅਤੇ ਵਧੀਆ ਸ਼ਹਿਰ ਵਜੋਂ ਵਿਕਸਤ ਕਰਨਾ ਹੈ। ਹਰ ਪ੍ਰਾਜੈਕਟ ਵਿੱਚ ਗੁਣਵੱਤਾ ਤਰਜੀਹ ਹੈ।

Advertisement

ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਹਰ ਵਿਕਾਸੀ ਪ੍ਰਾਜੈਕਟ ਦੀ ਗੁਣਵੱਤਾ ’ਤੇ ਸਮੇਂ-ਸਮੇਂ ’ਤੇ ਨਿਗਰਾਨੀ ਕਰੇ। ਉਨ੍ਹਾਂ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਸਮੁੱਚੇ ਵਾਰਡਾਂ ਵਿੱਚ ਵੱਡੇ ਪੱਧਰ ’ਤੇ ਸੜਕਾਂ ਅਤੇ ਹੋਰ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੰਮਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ।

ਇਸ ਮੌਕੇ ਬਲਕਰਨ ਸਿੰਘ ਭੱਟੀ, ਆਰ ਜੀ ਸ਼ਰਮਾ, ਮਨਪ੍ਰੀਤ ਸਿੰਘ ਖੂਨਰ, ਮਹਿੰਦਰ ਸਿੰਘ ਪੂਰੀ, ਅਨਮੋਲ ਰਤਨ ਸਿੰਘ, ਬਲਬੀਰ ਸਿੰਘ ਸੋਮਲ, ਆਰ ਪੀ ਬਾਂਸਲ, ਬਲਬੀਰ ਸਿੰਘ, ਅੰਕਿਤ, ਪੰਕਜ, ਬਲਜੀਤ ਸਿੰਘ, ਵਿਜਿੰਦਰ ਸਿੰਘ, ਦੀਪਕ, ਸੁਰਜੀਤ ਸਿੰਘ, ਕੀਰਤੀ ਬਾਂਸਲ, ਹਰਸ਼ਦੀਪ ਸਿੰਘ, ਮਨਜੀਤ ਸਿੰਘ ਅਤੇ ਰਾਜ ਤੇਗ ਸਿੰਘ ਅਤੇ ਹੋਰ ਵਸਨੀਕ ਹਾਜ਼ਰ ਸਨ।

 

Advertisement
Show comments