ਕੁਰਾਲੀ ਦੇ ਡੇਰਾ ਗੋਸਾਈਂਆਣਾ ਦਾ ਜੋੜ ਮੇਲਾ ਭਰਿਆ
ਇੱਥੋਂ ਦੇ ਪ੍ਰਾਚੀਨ ਡੇਰਾ ਗੁਸਾਈਂਆਣਾ ਵਿਖੇ ਸਲਾਨਾ ਜੋੜ ਮੇਲਾ ਖੂਬ ਭਰਿਆ। ਡੇਰੇ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਦੀ ਦੇਖਰੇਖ ਹੇਠ ਇਸ ਸਬੰਧੀ ਕਰਵਾਏ ਸਮਾਗਮਾਂ ਵਿਚ ਭਾਰੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਰੇ ਇਸ...
Advertisement
ਇੱਥੋਂ ਦੇ ਪ੍ਰਾਚੀਨ ਡੇਰਾ ਗੁਸਾਈਂਆਣਾ ਵਿਖੇ ਸਲਾਨਾ ਜੋੜ ਮੇਲਾ ਖੂਬ ਭਰਿਆ। ਡੇਰੇ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਦੀ ਦੇਖਰੇਖ ਹੇਠ ਇਸ ਸਬੰਧੀ ਕਰਵਾਏ ਸਮਾਗਮਾਂ ਵਿਚ ਭਾਰੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਰੇ ਇਸ ਜੋੜ ਮੇਲੇ ਦੌਰਾਨ ਅੱਜ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਪਾਠ ਦੇ ਭੋਗ ਪਏ।
ਇਸੇ ਦੌਰਾਨ ਭਜਨ ਮੰਡਲੀਆਂ ਨੇ ਸੰਗਤਾਂ ਨੂੰ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਨਿਹਾਲ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਸੀਲਮ ਸੋਹੀ,ਕੌਂਸਲਰ ਬਹਾਦਰ ਸਿੰਘ ਓਕੇ,ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ,ਪੰਜਾਬ ਕਾਂਗਰਸ ਦੇ ਸਕੱਤਰ ਗੁਰਪ੍ਰਤਾਪ ਸਿੰਘ ਪਡਿਆਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਨਦੀਪਾਲ ਬਾਂਸਲ, ਖੁਸ਼ਵੀਰ ਹੈਪੀ,ਡਾ. ਅਸ਼ਵਨੀ ਸ਼ਰਮਾ, ਹੈਪੀ ਧੀਮਾਨ, ਸਰਪੰਚ ਹਰਜਿੰਦਰ ਸਿੰਘ,ਚੇਅਰਮੈਨ ਰਾਜ ਗਿੱਲ, ਵਿਕਾਸ ਮੋਹਨ, ਅਮਿਤ ਖੁੱਲਰ ਨੇ ਹਾਜ਼ਰੀ ਭਰੀ।
Advertisement
Advertisement