ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੰਧਲੀ ਹੋਣ ਲੱਗੀ ਸੁਨੱਖੇ ਸ਼ਹਿਰ ਦੀ ਹਵਾ

ਦਿਨ ਸਮੇਂ ਸੈਕਟਰ-22 ਵਿੱਚ ਏ ਕਿਊ ਆਈ ਦਾ ਪੱਧਰ 240 ’ਤੇ ਪਹੁੰਚਿਆ
ਚੰਡੀਗੜ੍ਹ ਦੇ ਸੈਕਟਰ 52 ਵਿੱਚ ਪਟਾਕੇ ਚਲਾਉਂਦੇ ਹੋਏ ਬੱਚੇ। -ਫੋਟੋ: ਵਿੱਕੀ ਘਾਰੂ
Advertisement

ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਦੀਵਾਲੀ ਤੋਂ ਪਹਿਲਾਂ ਹੀ ਹਵਾ ਗੰਧਲੀ ਹੁੰਦੀ ਜਾ ਰਹੀ ਹੈ। ਅੱਜ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਿਟੀ ਬਿਊਟੀਫੁਲ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਖ਼ਤਰਨਾਕ ਪੱਧਰ ਵੱਲ ਵੱਧ ਰਿਹਾ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਚੰਡੀਗੜ੍ਹ ਦੇ ਵਿਚਕਾਰ ਸਥਿਤ ਸੈਕਟਰ-22 ਵਿੱਚ ਹਵਾ ਹੀ ਗੁਣਵੱਤਾ ਦਾ ਪੱਧਰ (ਏ ਕਿਊ ਆਈ) 240 ’ਤੇ ਪਹੁੰਚ ਗਿਆ ਪਰ ਸ਼ਾਮ ਹੁੰਦਿਆਂ ਹੀ ਇਹ ਘਟ ਕੇ 170 ਦੇ ਕਰੀਬ ਦਰਜ ਕੀਤਾ ਗਿਆ ਹੈ। ਹਾਲਾਂਕਿ ਚੰਡੀਗੜ੍ਹ ਦੇ ਸੈਕਟਰ-53 ਵਿੱਚ ਸਥਿਤ ਪ੍ਰਦੂਸ਼ਣ ਜਾਂਚ ਕੇਂਦਰ ਵਿੱਚ ਏ ਕਿਊ ਆਈ ਦਾ ਪੱਧਰ 70 ਦੇ ਕਰੀਬ ਅਤੇ ਸੈਕਟਰ-25 ਵਿੱਚ 80 ਦੇ ਕਰੀਬ ਦਰਜ ਕੀਤਾ ਗਿਆ ਹੈ।

ਸੀ ਪੀ ਸੀ ਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਟੀ ਬਿਊਟੀਫੁਲ ਵਿੱਚ ਦੀਵਾਲੀ ਕਰ ਕੇ ਹਵਾ ਗੰਧਲੀ ਹੁੰਦੀ ਜਾ ਰਹੀ ਹੈ। ਦੀਵਾਲੀ ਤੋਂ ਪਹਿਲਾਂ ਸ਼ਹਿਰ ਵਿੱਚ ਟਰੈਫਿਕ ਜਾਮ ਕਰ ਕੇ ਹਵਾ ਗੰਧਲੀ ਹੋਈ ਹੈ ਜਦੋਂਕਿ ਦੀਵਾਲੀ ਨੂੰ ਭਾਰੀ ਮਾਤਰਾ ਵਿੱਚ ਚੱਲਣ ਵਾਲੇ ਪਟਾਕਿਆਂ ਕਾਰਨ ਹਵਾ ਗੰਧਲੀ ਹੋ ਸਕਦੀ ਹੈ। ਹਵਾ ਗੰਧਲੀ ਹੋਣ ਕਰ ਕੇ ਲੋਕਾਂ ਨੂੰ ਸਾਹ ਤੱਕ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਦੀਵਾਲੀ ਵਾਲੀ ਰਾਤ ਨੂੰ ਹਵਾ ਦੀ ਗੁਣਵੱਤਾ ਦਾ ਪੱਧਰ 395 ਤੱਕ ਚਲਾ ਗਿਆ ਸੀ, ਜੋ ਵਧੇਰੇ ਹਾਨੀਕਾਰਕ ਹੈ। ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਪ੍ਰਦੂਸ਼ਣ ਰਹਿਤ ਪਟਾਕੇ ਚਲਾਉਣ ਦੀ ਅਪੀਲ ਕੀਤੀ।

Advertisement

 

200 ਤੋਂ ਵੱਧ ਏ ਕਿਊ ਆਈ ਹੁੰਦੈ ਹਾਨੀਕਾਰਕ

ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਦੇ ਅਧਿਕਾਰੀਆਂ ਨੇ ਕਿਹਾ ਕਿ ਹਵਾ ਦੀ ਗੁਣਵੱਤਾ ਦਾ ਪੱਧਰ 200 ਤੋਂ ਪਾਰ ਹੋਣਾ ਵਧੇਰੇ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਏ ਕਿਊ ਆਈ ਦਾ ਪੱਧਰ 0-50 ਤੱਕ ਵਧੇਰੇ ਚੰਗਾ ਹੈ, 51 ਤੋਂ 100 ਤੱਕ ਸੰਤੁਸ਼ਟੀਜਨਕ, 101 ਤੋਂ 200 ਤੱਕ ਮੱਧਮ, 201 ਤੋਂ 300 ਤੱਕ ਮਾੜਾ, 301 ਤੋਂ 400 ਤੱਕ ਬਹੁਤ ਮਾੜਾ ਅਤੇ 401 ਤੋਂ 450 ਤੱਕ ਗੰਭੀਰ ਸਥਿਤੀ ਵਿੱਚ ਮੰਨਿਆ ਜਾਂਦਾ ਹੈ ਜਦੋਂਕਿ ਏ ਕਿਊ ਆਈ ਦਾ ਪੱਧਰ 450 ਤੋਂ ਪਾਰ ਹੋਣਾ ਵਧੇਰੇ ਗੰਭੀਰ ਮੰਨਿਆ ਜਾਂਦਾ ਹੈ।

Advertisement
Show comments