‘ਤੇਰਾ ਸਿੰਘ ਚੰਨ ਯਾਦਗਾਰੀ - ਸਾਹਿਤਕ ਮੇਲਾ’ ਪੰਜਾਬ ਕਲਾ ਭਵਨ ਵਿੱਚ ਸ਼ੁਰੂ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ‘ਤੇਰਾ ਸਿੰਘ ਚੰਨ ਯਾਦਗਾਰੀ - ਸਾਹਿਤਕ ਮੇਲਾ’ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਸ਼ੁਰੂ ਹੋ ਗਿਆ ਹੈ। ਫਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੁਰਜੀਤ ਸਿੰਘ ਧੀਰ ਵਿਸ਼ੇਸ਼ ਮਹਿਮਾਨ ਜਦਕਿ ਡਾ. ਸੁਖਦੇਵ ਸਿੰਘ ਸਿਰਸਾ ਮੁੱਖ ਬੁਲਾਰੇ ਹਨ।
ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਡਾ. ਸਰਬਜੀਤ ਸਿੰਘ ਹਨ। ਤੇਰਾ ਸਿੰਘ ਚੰਨ ਦੀ ਧੀ ਨਿਤਾਸ਼ਾ ਵੀ ਸਮਾਗਮ ਵਿੱਚ ਮੌਜੂਦ ਹਨ। ਫਿਲਮੀ ਕਲਾਕਾਰ ਬੀ.ਐਨ. ਸ਼ਰਮਾ, ਮਲਕੀਤ ਰੌਣੀ, ਸ਼ਿਵੰਦਰ ਮਾਹਲ, ਭਾਰਤ ਭੂਸ਼ਨ ਵਰਮਾ ਵੀ ਹਾਜ਼ਰ ਸਨ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਸਾਰੇ ਸਾਬਕਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਸਨਮਾਨਿਤ ਕੀਤਾ ਗਿਆ।
ਕਲਾ ਭਵਨ ਦੇ ਵਿਹੜੇ ਵਿੱਚ ਪੰਜਾਬੀ ਸਾਹਿਤ, ਸੱਭਿਆਚਾਰ, ਕਲਾਵਾਂ ਖਾਣ ਤੇ ਪਹਿਰਾਵੇ ਦੀਆਂ ਸ਼ਾਨਦਾਰ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਦੀ ਅਗਵਾਈ ਹੇਠ ਕਰਵਾਏ ਜਾ ਸਮਾਗਮ ਵਿੱਚ ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਕੀਤਾ।
