ਦੇਸ਼ ਭਗਤ ਯੂਨੀਵਰਸਿਟੀ ਵਿੱਚ ਦਸ ਰੋਜ਼ਾ ਖੇਡ ਉਤਸਵ
ਦੇਸ਼ ਭਗਤ ਯੂਨੀਵਰਸਿਟੀ ਵਿੱਚ 10 ਰੋਜ਼ਾ ਖੇਡ ਉਤਸਵ ਕਰਵਾਇਆ ਗਿਆ, ਜਿਸ ਵਿੱਚ ਏਕਤਾ, ਖੇਡ ਭਾਵਨਾ ਅਤੇ ਅੰਤਰਰਾਸ਼ਟਰੀ ਏਕਤਾ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ‘ਏਕ ਘੰਟਾ ਖੇਡ ਕੇ ਮੈਦਾਨ ਮੇਂ’ ਦੇ ਪ੍ਰੇਰਨਾਦਾਇਕ ਥੀਮ ਹੇਠ ਇਸ ਪਹਿਲਕਦਮੀ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਸਮੁੱਚੀ ਤੰਦਰੁਸਤੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਸਰੀਰਕ ਗਤੀਵਿਧੀ ਲਈ ਸਮਰਪਿਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਉਦਘਾਟਨੀ ਸਮਾਗਮ ਵਿਚ ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਫੁੱਟਬਾਲ, ਬਾਸਕਟਬਾਲ ਅਤੇ ਵਾਲੀਬਾਲ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਹੋਏ। ਬਾਸਕਟਬਾਲ ਲੜਕਿਆਂ ਦੇ ਵਰਗ ਵਿੱਚ ਲਹੂਵੀ ਗੇਮ ਲੀਡਿੰਗ ਪੁਆਇੰਟ ਸਕੋਰਰ ਵਜੋਂ ਚਮਕਿਆ ਜਦੋਂ ਕਿ ਕੇਨੇਈ ਨੇ ਐੱਮਵੀਪੀ ਪੁਰਸਕਾਰ ਪ੍ਰਾਪਤ ਕੀਤਾ, ਇੰਜਨੀਅਰਿੰਗ ਫੈਕਲਟੀ ਉਪ ਜੇਤੂ ਰਹੇ। ਲੜਕੀਆਂ ਦੇ ਵਰਗ ਵਿੱਚ ਪੀਐੱਨਜੀ ਟੀਮ ਚੈਂਪੀਅਨ ਰਹੀ ਜਿਸਦੀ ਅਗਵਾਈ ਮਾਰੀਆ ਨੇ ਗੇਮ ਲੀਡਿੰਗ ਪੁਆਇੰਟ ਸਕੋਰਰ ਵਜੋਂ ਕੀਤੀ ਜਦੋਂ ਕਿ ਅਫਰੀਕਾ ਟੀਮ ਉਪ ਜੇਤੂ ਰਹੀ ਜਿਸ ਵਿੱਚ ਰੇਹੇਮਾ ਨੂੰ ਐੱਮਵੀਪੀ ਵਜੋਂ ਮਾਨਤਾ ਦਿੱਤੀ ਗਈ।