ਚੈੜੀਆਂ ’ਚ ਚਰਖੇ ਕੱਤ ਕੇ ਤੇ ਪੀਘਾਂ ਝੂਟ ਕੇ ਮਨਾਈਆਂ ਤੀਆਂ
ਬੋਹੜ ਥੱਲੇ ਗਿੱਧਾ ਪਾਇਆ; ਖੀਰ ਪੂੜਿਆਂ ਦਾ ਆਨੰਦ ਮਾਣਿਆ
Advertisement
ਇੱਥੋਂ ਨੇੜਲੇ ਪਿੰਡ ਚੈੜੀਆਂ ਵਿੱਚ ਪਿੰਡ ਦੀਆਂ ਔਰਤਾਂ ਨੇ ਪੀਘਾਂ ਝੂਟ ਕੇ ਅਤੇ ਚਰਖੇ ਕੱਤ ਕੇ ਤੀਆਂ ਦਾ ਤਿੳਹਾਰ ਮਨਾਇਆ। ਸਮਾਗਮ ਦੌਰਾਨ ਪਿੰਡ ਦੀਆਂ ਵਿਆਹੀਆਂ ਹੋਈਆਂ ਲੜਕੀਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ। ਸਰਪੰਚ ਦਵਿੰਦਰ ਸਿੰਘ ਨੇ ਦੱਸਿਆ ਕਿ ਤੀਆਂ ਮਨਾਉਣ ਸਬੰਧੀ ਪੁਰਾਤਨ ਬੋਹੜ ਤੇ ਰੱਸੇ ਪਾ ਕੇ ਵਿਸ਼ੇਸ਼ ਤੌਰ ’ਤੇ ਪੀਂਘਾਂ ਦਾ ਪ੍ਰਬੰਧ ਕੀਤਾ ਗਿਆ ਤੇ ਔਰਤਾਂ ਤੇ ਲੜਕੀਆਂ ਨੇ ਬੋਹੜ ਦੇ ਆਲੇ-ਦੁਆਲੇ ਇਕੱਠੀਆਂ ਹੋ ਕੇ ਨੱਚ ਟੱਪ ਕੇ ਗਿੱਧਾ ਤੇ ਬੋਲੀਆਂ ਪਾਉਂਦਿਆਂ ਖੂਬ ਮਨੋਰੰਜਨ ਕੀਤਾ। ਇਸ ਮੌਕੇ ਖੀਰ ਪੂੜਿਆਂ ਦਾ ਵੀ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸਰਪੰਚ ਦਵਿੰਦਰ ਸਿੰਘ, ਪੰਚ ਸੁਖਜਿੰਦਰ ਕੌਰ, ਪੰਚ ਪਰਮਜੀਤ ਕੌਰ, ਪੰਚ ਹਰਜੀਤ ਕੌਰ, ਸੁਖਪ੍ਰੀਤ ਕੌਰ, ਭਪਿੰਦਰ ਸਿੰਘ, ਸਤਨਾਮ ਸਿੰਘ ਤੇ ਬਹਾਦਰ ਸਿੰਘ ਯੂਐੱਸਏ ਅਤੇ ਮੋਹਤਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ ਤੇ ਲੜਕੀਆਂ ਹਾਜ਼ਰ ਸਨ।
Advertisement
Advertisement