ਮੁਹਾਲੀ ਦੇ ਸੈਕਟਰ 78 ’ਚ ਤੀਆਂ ਦਾ ਮੇਲਾ ਅੱਜ
ਸੋਹਾਣਾ ਫਾਊਂਡੇਸ਼ਨ ਅਤੇ ਇਸਤਰੀ ਅਕਾਲੀ ਦਲ ਮੁਹਾਲੀ ਵੱਲੋਂ ਪਹਿਲੀ ਅਗਸਤ ਨੂੰ ਮੁਹਾਲੀ ਦੇ ਸੈਕਟਰ 78 ਦੇ ਗਰਾਊਂਡ ਵਿੱਚ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਮੁੱਖ ਪ੍ਰਬੰਧਕ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਨੇ ਦੱਸਿਆ ਕਿ ਸ਼ਾਮੀਂ ਚਾਰ ਵਜੇ ਤੋਂ...
Advertisement
ਸੋਹਾਣਾ ਫਾਊਂਡੇਸ਼ਨ ਅਤੇ ਇਸਤਰੀ ਅਕਾਲੀ ਦਲ ਮੁਹਾਲੀ ਵੱਲੋਂ ਪਹਿਲੀ ਅਗਸਤ ਨੂੰ ਮੁਹਾਲੀ ਦੇ ਸੈਕਟਰ 78 ਦੇ ਗਰਾਊਂਡ ਵਿੱਚ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਮੁੱਖ ਪ੍ਰਬੰਧਕ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਨੇ ਦੱਸਿਆ ਕਿ ਸ਼ਾਮੀਂ ਚਾਰ ਵਜੇ ਤੋਂ ਸੱਤ ਵਜੇ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦਾ ਖੁੱਲ੍ਹਾ ਅਖਾੜਾ ਭਰੇਗਾ। ਉਨ੍ਹਾਂ ਦੱਸਿਆ ਕਿ ਪੁਆਧੀ ਅਦਾਕਾਰਾ ਮੋਹਣੀ ਤੂਰ, ਜੱਸ ਗਿੱਲ ਤੇ ਮੋਨੂ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਇਸ ਮੌਕੇ ਮਿਸਿਜ਼ ਤੀਜ ਦਾ ਮੁਕਾਬਲਾ ਵੀ ਹੋਵੇਗਾ। ਇਸ ਮੌਕੇ ਗੁਰਪ੍ਰੀਤ ਭੰਗੂ, ਪਰਮਜੀਤ ਕੌਰ, ਰਾਜ ਧਾਲੀਵਾਲ ਵੀ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਵਿਚ ਸਿਰਫ਼ ਮਹਿਲਾਵਾਂ ਹੀ ਸ਼ਾਮਲ ਹੋਣਗੀਆਂ। ਮੁੱਖ ਮਹਿਮਾਨ ਵਜੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਪਹੁੰਚਣਗੇ। ਇਸ ਮੌਕੇ ਖੇਡਾਂ ਅਤੇ ਵਿੱਦਿਅਕ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਦਾ ਵਿਸ਼ੇਸ਼ ਸਨਮਾਨ ਵੀ ਹੋਵੇਗਾ।
Advertisement