ਨੱਤਿਆਂ ’ਚ ਰਵਾਇਤੀ ਢੰਗ ਨਾਲ ਮਨਾਈਆਂ ਤੀਆਂ
ਪਿੰਡ ਗੁਰਦਿੱਤਪੁਰਾ (ਨੱਤਿਆਂ) ਵਿੱਚ ਪਿੰਡ ਦੀਆਂ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਰਵਾਇਤੀ ਉਤਸ਼ਾਹ ਨਾਲ ਮਨਾਇਆ। ਮਹਿਲਾਵਾਂ ਵਲੋਂ ਲਹਿੰਗੇ ਤੇ ਹੋਰ ਰਵਾਇਤੀ ਪਹਿਰਾਵੇ ਪਹਿਨ ਕੇ ਤੀਆਂ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਤੀਆਂ ਨਾਲ ਸਬੰਧਿਤ ਪੁਰਾਤਨ ਸਭਿਆਚਾਰਕ ਵਸਤਾਂ ਦੀ ਪ੍ਰਦਰਸ਼ਨੀ ਵੀ...
Advertisement
ਪਿੰਡ ਗੁਰਦਿੱਤਪੁਰਾ (ਨੱਤਿਆਂ) ਵਿੱਚ ਪਿੰਡ ਦੀਆਂ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਰਵਾਇਤੀ ਉਤਸ਼ਾਹ ਨਾਲ ਮਨਾਇਆ। ਮਹਿਲਾਵਾਂ ਵਲੋਂ ਲਹਿੰਗੇ ਤੇ ਹੋਰ ਰਵਾਇਤੀ ਪਹਿਰਾਵੇ ਪਹਿਨ ਕੇ ਤੀਆਂ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਤੀਆਂ ਨਾਲ ਸਬੰਧਿਤ ਪੁਰਾਤਨ ਸਭਿਆਚਾਰਕ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮਹਿਲਾਵਾਂ ਨੇ ਗੀਤ ਗਾਏ ਤੇ ਗਿੱਧਾ ਪਾਇਆ। ਇਸ ਮੌਕੇ ਪੀਂਘਾਂ ਵੀ ਝੂਟੀਆਂ ਗਈਆਂ ਅਤੇ ਮਹਿਲਾਵਾਂ ਦੇ ਹਲਦੀ ਵੀ ਲਗਾਈ ਗਈ। ਇਸ ਮੌਕੇ ਗੁਰਪ੍ਰੀਤ ਕੌਰ, ਸ਼ਰਨਪ੍ਰੀਤ ਕੌਰ, ਜਸਵੀਰ ਕੌਰ, ਚਰਨਜੀਤ ਕੌਰ, ਸਰਬਜੀਤ ਕੌਰ ਅਤੇ ਦਲਜੀਤ ਕੌਰ ਦੀ ਅਗਵਾਈ ਹੇਠ ਤੀਆਂ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਅਬਰਾਵਾਂ ਵਿੱਚ ਪੰਚਾਇਤ ਵੱਲੋਂ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।
Advertisement
Advertisement