ਪਤਿਆਲਾਂ ’ਚ ਤੀਆਂ ਮਨਾਈਆਂ
ਇੱਥੋਂ ਨੇੜਲੇ ਪਿੰਡ ਪਤਿਆਲਾਂ ਵਿੱਚ ਸਰਪੰਚ ਸ਼ਮਸ਼ੇਰ ਸਿੰਘ ਦੀ ਦੇਖ-ਰੇਖ ਹੇਠ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਨੇ ਰਲ-ਮਿਲ ਕੇ ਗਿੱਧਾ ਪਾ ਕੇ, ਪੀਘਾਂ ਝੂਟ ਕੇ ਤੇ ਬੋਲੀਆਂ ਪਾ ਕੇ ਤੀਆਂ ਮਨਾਈਆਂ। ਸਮਾਗਮ ਦੌਰਾਨ ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੂਨਰ ਨੇ ਮੁੱਖ...
Advertisement
ਇੱਥੋਂ ਨੇੜਲੇ ਪਿੰਡ ਪਤਿਆਲਾਂ ਵਿੱਚ ਸਰਪੰਚ ਸ਼ਮਸ਼ੇਰ ਸਿੰਘ ਦੀ ਦੇਖ-ਰੇਖ ਹੇਠ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਨੇ ਰਲ-ਮਿਲ ਕੇ ਗਿੱਧਾ ਪਾ ਕੇ, ਪੀਘਾਂ ਝੂਟ ਕੇ ਤੇ ਬੋਲੀਆਂ ਪਾ ਕੇ ਤੀਆਂ ਮਨਾਈਆਂ। ਸਮਾਗਮ ਦੌਰਾਨ ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੂਨਰ ਨੇ ਮੁੱਖ ਮਹਿਮਾਨ ਤੇ ਸ਼ਿਵ ਕੁਮਾਰ ਲਾਲਪੁਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ, ਪਰਮਿੰਦਰ ਸਿੰਘ ਬਾਲਾ ਬਲਾਕ ਪ੍ਰਧਾਨ ‘ਆਪ’, ਅੰਮ੍ਰਿਤਪਾਲ ਕੌਰ ਨਾਗਰਾ, ਨਰਿੰਦਰ ਕੌਰ ਕਾਹਲੋਂ, ਮੀਨਾ ਰਾਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪੰਚ ਜਰਨੈਲ ਸਿੰਘ, ਮਨਜੀਤ ਕੌਰ, ਹਰਵਿੰਦਰ ਕੌਰ, ਆਤਮਾ ਸਿੰਘ, ਰਾਜਵਿੰਦਰ ਕੌਰ, ਤਿਰਲੋਚਨ ਕੌਰ, ਜਸਵਿੰਦਰ ਕੌਰ, ਹੈਰੀ ਸੈਣੀ, ਰਣਜੀਤ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ, ਊਸ਼ਾ ਰਾਣੀ, ਨੀਲਮ ਕੌਰ ਤੇ ਬਲਵਿੰਦਰ ਕੌਰ ਹਾਜ਼ਰ ਸਨ।
Advertisement