ਮੁਹਾਲੀ ’ਚ ਵੱਖ-ਵੱਖ ਥਾਈਂ ਤੀਆਂ ਮਨਾਈਆਂ
ਮੁਹਾਲੀ ਦੇ ਸੈਕਟਰ-125 ਦੇ ਐਮੇਜ਼ੋਨ ਟਾਵਰ ਰੈਜ਼ੀਡੈਂਸ ਵੈੱਲਫ਼ੇਅਰ ਸੁਸਾਇਟੀ ਵੱਲੋਂ ਪ੍ਰਧਾਨ ਦੀਪਕ ਸ਼ਰਮਾ, ਜੁਆਇੰਟ ਸਕੱਤਰ ਜਿੰਦਰ ਸਿੰਘ ਓਬਰਾਏ ਤੇ ਹੋਰਨਾਂ ਦੀ ਦੇਖ-ਰੇਖ ਹੇਠ ਤੀਆਂ ਮਨਾਈਆਂ ਗਈਆਂ। ਗਿਣਤੀ ਵਿਚ ਮਹਿਲਾਵਾਂ ਨੇ ਗੀਤਾਂ, ਘੋੜੀਆਂ ਤੇ ਗਿੱਧਾ ਪਾ ਕੇ ਰੰਗ ਬੰਨ੍ਹਿਆ।
ਪਿੰਡ ਸੋਹਾਣਾ ਦੇ ਸਮਾਗਮ ’ਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਾਂਗਰਸ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਸ਼ਿਰਕਤ ਕੀਤੀ। ਇੱਥੇ ਮਹਿਲਾਵਾਂ ਨੇ ਸੱਭਿਆਚਾਰਕ ਪੇਸ਼ਕਾਰੀ ਦਿੱਤੀ।
ਸੈਕਟਰ-70 ਵਿੱਚ ਭਾਈ ਘਨ੍ਹੱਈਆ ਜੀ ਕੇਅਰ ਸਰਵਿਸ ਅਤੇ ਵੈੱਲਫ਼ੇਅਰ ਸੁਸਾਇਟੀ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੈਫ਼ੀ ਚੁੱਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸੇ ਤਰ੍ਹਾਂ ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਊਂਡੇਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਡਾਇਰੈਕਟਰ ਮੋਹਨਬੀਰ ਸਿੰਘ ਸ਼ੇਰ ਗਿੱਲ ਨੇ ਬੱਚਿਆਂ ਦੀ ਸ਼ਲਾਘਾ ਕੀਤੀ। ਫੇਜ਼ ਦੋ ਦੇ ਕਮਿਊਨਿਟੀ ਸੈਂਟਰ ਵਿੱਚ ਵੀ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਮਹਿਲਾਵਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।