ਸੁਖਨਾ ਰੱਖ ਵਿੱਚ ਵਣਜੀਵਾਂ ਦਾ ਹੋਵੇਗਾ ਸਰਵੇਖਣ
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਸਿਰਫ਼ ਸੁਖਨਾ ਵਾਈਲ ਲਾਈਫ਼ ਸੈਂਕਚੁਰੀ ਦਾ ਸਰਵੇਖਣ ਕੀਤਾ ਜਾਂਦਾ ਸੀ ਪਰ ਇਸ ਵਾਰ ਸਰਵੇਖਣ ਦਾ ਦਾਇਰਾ ਵਧਾ ਕੇ ਸ਼ਹਿਰ ਦੇ ਹੋਰਨਾਂ ਵਣਜੀਵਾਂ ਵਾਲੀਆਂ ਥਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਬੋਟੈਨੀਕਲ ਗਾਰਡਨ, ਪਟਿਆਲਾ ਕੀ ਰਾਓ, ਸੁਖਨਾ ਚੋਅ ਅਤੇ ਹੋਰ ਜੰਗਲਾਤ ਦਾ ਖੇਤਰ ਸ਼ਾਮਲ ਹਨ। ਇਸ ਟੀਮ ਵੱਲੋਂ ਚੰਡੀਗੜ੍ਹ ਵਿੱਚ ਜੰਗਲੀ ਜਾਨਵਰਾਂ ਦੇ ਨਾਲ-ਨਾਲ ਪੰਛੀਆਂ, ਸੰਪ ਅਤੇ ਹੋਰਨਾਂ ਜਾਨਵਰਾਂ ਦੀ ਗਿਣਤੀ ਕੀਤੀ ਜਾਵੇਗੀ। ਸਰਵੇਖਣ ਕਰਨ ਵਾਲੀ ਟੀਮ ਵੱਲੋਂ ਸਰਵੇਖਣ ਦੌਰਾਨ ਜੰਗਲਾਤ ਦੇ ਇਲਾਕੇ ਵਿੱਚ ਕੈਮਰਾ ਅਤੇ ਹੋਰ ਤਕਨੀਕੀ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਰਾਹੀਂ ਰਾਤ ਸਮੇਂ ਵੀ ਸਰਵੇਖਣ ਕੀਤਾ ਜਾ ਸਕੇਗਾ।
ਸਰਵੇਖਣ ਲਈ ਸਿਖਲਾਈ ਦਿੱਤੀ
ਯੂਟੀ ਪ੍ਰਸ਼ਾਸਨ ਅਤੇ ਵਾਇਲਡਲਾਇਫ ਇੰਸਟੀਚਿਊ ਆਫ਼ ਇੰਡੀਆ ਦੇਹਰਾਦੂਰ ਦੇ ਅਧਿਕਾਰੀਆਂ ਵੱਲੋਂ ਅੱਜ ਯੂਟੀ ਸਕੱਤਰੇਤ ਵਿਖੇ ਸਰਵੇਖਣ ਟੀਮ ਵਿੱਚ ਸ਼ਾਮਲ 40 ਮੈਂਬਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਇਸ ਦੌਰਾਨ ਸਰਵੇਖਣ ਕਰਨ ਵਾਲੀ ਟੀਮ ਨੂੰ ਸਰਵੇਖਣ ਦੌਰਾਨ ਧਿਆਨ ਰੱਖਣ ਵਾਲੀਆਂ ਮੁੱਖ ਗੱਲਾਂ ਬਾਰੇ ਜਾਣੂੰ ਕਰਵਾਇਆ ਗਿਆ ਤਾਂ ਜੋ ਸਰਵੇਖਣ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
