ਲੰਗਰ ਲਈ ਰਸਦ ਰਵਾਨਾ
ਇੱਥੇ ਪਿੰਡ ਲੋਹਗੜ੍ਹ ਫਿੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਲਈ ਮਰਹੂਮ ਅਮਰਜੀਤ ਸਿੰੰਘ ਦੀ ਧੀ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਰਸਦ ਦੀ ਟਰਾਲੀ ਰਵਾਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਇਲਾਕੇ ਦੇ ਪਿੰਡਾਂ ਲੋਹਗੜ੍ਹ ਫਿੱਡੇ,...
Advertisement
ਇੱਥੇ ਪਿੰਡ ਲੋਹਗੜ੍ਹ ਫਿੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਲਈ ਮਰਹੂਮ ਅਮਰਜੀਤ ਸਿੰੰਘ ਦੀ ਧੀ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਰਸਦ ਦੀ ਟਰਾਲੀ ਰਵਾਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਇਲਾਕੇ ਦੇ ਪਿੰਡਾਂ ਲੋਹਗੜ੍ਹ ਫਿੱਡੇ, ਚੰਦਪੁਰ, ਡਕਾਲਾ, ਬਲਾਵਲਪੁਰ, ਬਹਾਦਰਪੁਰ, ਲੌਦੀਮਾਜਰਾ, ਪਤਿਆਲਾਂ, ਚੱਕ ਢੇਰਾਂ, ਜਹਾਂਗੀਰ, ਗੁੰਨੋਮਾਜਰਾ, ਮਕੌੜੀ, ਰਣਜੀਤਪੁਰਾ, ਰਾਵਲਮਾਜਰਾ , ਦਬੁਰਜੀ, ਅਲੀਪੁਰ, ਮਿਆਣੀ, ਚੱਕ ਕਰਮਾ, ਝੱਖੀਆਂ, ਹਜ਼ਾਰਾ ਤੇ ਹੋਰ ਪਿੰਡਾਂ ਦੇ ਕਿਸਾਨਾਂ ਦੇ ਸਹਿਯੋਗ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਲੰਗਰ ਲਈ ਰਸਦ ਭੇਜਦੇ ਸਨ। ਇਸ ਮੌਕੇ ਮਨਪ੍ਰੀਤ ਸਿੰਘ ਅਰੋੜਾ, ਲਾਲੀ ਅਰੋੜਾ, ਕਸ਼ਮੀਰ ਸਿੰੰਘ, ਪਿੰਕਾ ਡਕਾਲਾ, ਗੁਰਪ੍ਰੀਤ ਕੌਰ, ਹਰਿੰੰਦਰ ਕੌਰ, ਹਰਜਿੰਦਰ ਸਿੰੰਘ ਪ੍ਰਧਾਨ ਸਹਿਕਾਰੀ ਸਭਾ ਅਹਿਮਦਪੁਰ, ਪ੍ਰਭਦੀਪ ਸਿੰੰਘ, ਗੁਰਸਿਮਰਨ, ਮਨਸੀਰਤ, ਜਸਵੀਰ ਸਿੰਘ ਘਨੌਲੀ, ਸੰਤ ਸਿੰਘ ਹਜ਼ਾਰਾ ਤੇ ਜਗਦੀਸ਼ ਸ਼ਰਮਾ ਆਦਿ ਹਾਜ਼ਰ ਸਨ।
Advertisement
Advertisement
