ਸੁਖਬੀਰ ਬਾਦਲ ਨੂੰ ਕੁਰਸੀ ਦੀ ਲਾਲਸਾ ਨੇ ਪੰਥਕ ਸਿਆਸਤ ਤੋਂ ਦੂਰ ਕੀਤਾ: ਪੀਰਮੁਹੰਮਦ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਜਾ ਬਿਆਨਬਾਜ਼ੀ ਤੇ ਗਹਿਰੀ ਟਿੱਪਣੀ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿਣਾ ਕਿ ਪ੍ਰਕਾਸ਼ ਸਿੰਘ...
Advertisement
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਜਾ ਬਿਆਨਬਾਜ਼ੀ ਤੇ ਗਹਿਰੀ ਟਿੱਪਣੀ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਇਤਬਾਰਯੋਗ ਲੀਡਰ ਨਹੀਂ ਸਨ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਸਾਲ 2016 ਵਿੱਚ ਤਲਵੰਡੀ ਸਾਬੋ ਦੀ ਧਰਤੀ ਤੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਸਬੰਧੀ ਵੀ ਕੈਪਟਨ ਅਮਰਿੰਦਰ ਸਿੰਘ ’ਤੇ ਟਿੱਪਣੀ ਕੀਤੀ।
ਪੀਰਮੁਹੰਮਦ ਨੇ ਕੈਪਟਨ ਅਮਰਿੰਦਰ ਵੱਲੋਂ ਦਿੱਤੀਆਂ ਜਾ ਰਹੀਆਂ ਇੰਟਰਵਿਊ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਪਰ ਕੀਤੇ ਜਾ ਰਹੇ ਸਖਸ਼ੀਅਤ ਹਮਲਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲ ਦੀ ਚੁੱਪੀ ਤੇ ਸਵਾਲ ਖੜੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਕੁਰਸੀ ਦੀ ਲਾਲਸਾ ਨੇ ਪੰਥਕ ਅਤੇ ਸਿਧਾਂਤਕ ਸਿਆਸਤ ਤੋਂ ਦੂਰ ਕੀਤਾ ਹੈ ਜੋ ਕਿ ਉਨ੍ਹਾਂ ਦੇ ਲਈ ਘਾਤਕ ਸਾਬਿਤ ਹੋ ਰਹੀ ਹੈ । ਇਸੇ ਕੁਰਸੀ ਦੀ ਲਾਲਸਾ ਨੇ ਸਿੱਖ ਕੌਮ ਨੂੰ ਬਰਗਾੜੀ ਅਤੇ ਬਹਿਬਲ ਵਰਗੇ ਜਖ਼ਮ ਦਿੱਤੇ ਹਨ, ਜਿਹੜੇ ਅੱਜ ਤੱਕ ਰਸ ਰਹੇ ਹਨ।
Advertisement
Advertisement
