ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ
ਪੱਤਰ ਪ੍ਰੇਰਕ ਬਠਿੰਡਾ, 27 ਫਰਵਰੀ ਇੱਥੇ ਬਠਿੰਡਾ ਨਹਿਰ ਵਿੱਚ ਝਾਲਾਂ ਦੇ ਕੋਲ ਇੱਕ ਵਿਅਕਤੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਘਟਨਾ ਸਥਾਨ ਨੇੜੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਨਹਿਰ ਵਿੱਚੋਂ ਕੱਢ ਕੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ...
Advertisement
ਪੱਤਰ ਪ੍ਰੇਰਕ
ਬਠਿੰਡਾ, 27 ਫਰਵਰੀ
Advertisement
ਇੱਥੇ ਬਠਿੰਡਾ ਨਹਿਰ ਵਿੱਚ ਝਾਲਾਂ ਦੇ ਕੋਲ ਇੱਕ ਵਿਅਕਤੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਘਟਨਾ ਸਥਾਨ ਨੇੜੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਨਹਿਰ ਵਿੱਚੋਂ ਕੱਢ ਕੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਹਾਰਾ ਜਨ ਸੇਵਾ ਨੂੰ ਇਸ ਸਬੰਧੀ ਅੱਜ ਸਵੇਰੇ ਕਿਸੇ ਨੇ ਸੂਚਨਾ ਦਿੱਤੀ ਸੀ। ਕੋਈ ਦਸਤਾਵੇਜ਼ ਨਾ ਮਿਲਣ ਕਾਰਨ ਲਾਸ਼ ਦੀ ਪਛਾਣ ਨਹੀਂ ਸੀ ਹੋ ਸਕੀ।
ਸਹਾਰਾ ਟੀਮ ਦੇ ਸੰਦੀਪ ਸਿੰਘ ਗਿੱਲ ਨੇ ਪੋਸਟ-ਮਾਰਟਮ ਲਈ ਲਾਸ਼ ਪ੍ਰਾਈਵੇਟ ਹਸਪਤਾਲ ਵਿੱਚੋਂ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਪਹੁੰਚਾਈ। ਇਸ ਮਗਰੋਂ ਉਨ੍ਹਾਂ ਨੇ ਮ੍ਰਿਤਕ ਦੀ ਤਸਵੀਰ ਦੇ ਸਹਾਰੇ ਉਸ ਦੀ ਪਛਾਣ ਦੇ ਯਤਨ ਸ਼ੁਰੂ ਕੀਤੇ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ 64 ਸਾਲਾ ਸਾਧੂ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਾਵਰ ਹਾਊਸ ਰੋਡ ਵਜੋਂ ਹੋਈ। ਇਹ ਵੀ ਪਤਾ ਲੱਗਿਆ ਕਿ ਸਾਧੂ ਸਿੰਘ ਕੱਲ੍ਹ ਤੋਂ ਘਰੋਂ ਗਾਇਬ ਸੀ।
Advertisement
