ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੜਕੀ ਵੱਲੋਂ ਖੁਦਕੁਸ਼ੀ

ਨਿਊ ਚੰਡੀਗੜ੍ਹ ਦੀ ਈਕੋ ਸਿਟੀ ਵਨ ਚ ਪੂਜਾ (32) ਨਾਮ ਦੀ ਅਣਵਿਆਹੀ ਲੜਕੀ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪੂਜਾ ਉੱਤਰ ਪ੍ਰਦੇਸ਼ ’ਚ ਪਟਵਾਰੀ ਵਜੋਂ ਕੰਮ ਕਰਦੀ ਸੀ ਅਤੇ ਇੱਥੇ ਮਕਾਨ ਨੰਬਰ 48 ਵਿੱਚ ਕਿਰਾਏ ’ਤੇ ਰਹਿੰਦੀ...
Advertisement

ਨਿਊ ਚੰਡੀਗੜ੍ਹ ਦੀ ਈਕੋ ਸਿਟੀ ਵਨ ਚ ਪੂਜਾ (32) ਨਾਮ ਦੀ ਅਣਵਿਆਹੀ ਲੜਕੀ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪੂਜਾ ਉੱਤਰ ਪ੍ਰਦੇਸ਼ ’ਚ ਪਟਵਾਰੀ ਵਜੋਂ ਕੰਮ ਕਰਦੀ ਸੀ ਅਤੇ ਇੱਥੇ ਮਕਾਨ ਨੰਬਰ 48 ਵਿੱਚ ਕਿਰਾਏ ’ਤੇ ਰਹਿੰਦੀ ਆਪਣੀ ਸਹੇਲੀ ਤੇ ਚੰਡੀਗੜ੍ਹ ਪੁਲੀਸ ਦੀ ਮਹਿਲਾ ਮੁਲਾਜ਼ਮ ਸ੍ਰਿਸ਼ਟੀ ਕੋਲ ਆਈ ਸੀ। ਵੀਰਵਾਰ ਰਾਤ ਦੋਨੋਂ ਸਹੇਲੀਆਂ ਨਿਊ ਚੰਡੀਗੜ੍ਹ ’ਚ ਟੀ-20 ਕ੍ਰਿਕਟ ਮੈਚ ਦੇਖਣ ਮਗਰੋਂ ਜਦੋਂ ਵਾਪਸ ਆਈਆਂ ਜਿਸ ਮਗਰੋਂ ਪੂਜਾ ਨੇ ਫਾਹਾ ਲੈ ਲਿਆ, ਜਿਸ ਨੂੰ ਪੀ ਜੀ ਆਈ ਚੰਡੀਗੜ੍ਹ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁੱਲਾਂਪੁਰ ਗਰੀਬਦਾਸ ਦੇ ਪੁਲੀਸ ਅਧਿਕਾਰੀ ਤਿਲਕ ਰਾਜ ਨੇ ਦੱਸਿਆ ਕਿ ਮ੍ਰਿਤਕ ਲੜਕੀ ਕੋਲੋਂ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਉਸ ਨੇ ਮਰਜ਼ੀ ਨਾਲ ਇਹ ਕਦਮ ਚੁੱਕਣ ਦੀ ਗੱਲ ਲਿਖੀ ਹੈ। ਮ੍ਰਿਤਕ ਲੜਕੀ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।

Advertisement
Advertisement
Show comments