ਰਨ ਫਾਰ ਡੀਏਵੀ ’ਚ ਸੁਦਰਸ਼ਨ ਤੇ ਹਰਸ਼ਿਤਾ ਮੋਹਰੀ
ਅਧਿਆਪਕ ਵਰਗ ’ਚ ਕ੍ਰਿਤਿਕਾ ਅਤੇ ਗਗਨਦੀਪ ਅੱਵਲ
Advertisement
ਇੱਥੇ ‘ਰਨ ਫਾਰ ਡੀਏਵੀ’ ਪਦਮ ਸ੍ਰੀ ਤੇ ਪ੍ਰਧਾਨ ਡੀਏਵੀਸੀਐੱਮਸੀ ਡਾ. ਪੂਨਮ ਸੂਰੀ ਦੀ ਅਗਵਾਈ ਹੇਠ ਮੁਕੰਮਲ ਹੋਈ। ਇਸ ਮੌਕੇ ਡੀਏਵੀ 15, ਕੇਬੀ ਡੀਏਵੀ, ਸੈਕਟਰ 7, ਡੀਏਵੀ ਪਬਲਿਕ ਸਕੂਲ, ਸੈਕਟਰ 8 ਸੀ, ਸੀਐਲ ਅਗਰਵਾਲ, ਸੈਕਟਰ 7, ਡੀਏਵੀ ਸੈਕਟਰ 39 ਅਤੇ ਡੀਏਵੀ ਮੁਹਾਲੀ ਦੇ ਲਗਪਗ 600 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਵੇਰੇ ਸੁਖਨਾ ਝੀਲ ਤੋਂ ਸ਼ੁਰੂ ਹੋ ਕੇ ਰੋਜ਼ ਗਾਰਡਨ, ਸੈਕਟਰ 16 ਤੱਕ ਦੌੜ ਲਾਈ।
ਇਸ ਮੌਕੇ ਲੜਕਿਆਂ ਨੇ ਪੰਜ ਕਿਲੋਮੀਟਰ ਦੀ ਦੂਰੀ ਤੱਕ ਦੌੜ ਲਗਾਈ ਜਦਕਿ ਕੁੜੀਆਂ ਅਤੇ ਅਧਿਆਪਕਾਂ ਨੇ ਦੋ ਕਿਲੋਮੀਟਰ ਦੀ ਦੂਰੀ ਦੀ ਦੌੜ ਵਿਚ ਹਿੱਸਾ ਲਿਆ। ਅਧਿਆਪਕ ਵਰਗ (ਔਰਤਾਂ) ਵਿੱਚ ਡੀਏਵੀ ਮਾਡਲ ਸਕੂਲ, ਸੈਕਟਰ 15, ਚੰਡੀਗੜ੍ਹ ਦੀ ਕ੍ਰਿਤਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਧਿਆਪਕ ਵਰਗ (ਪੁਰਸ਼ ਵਰਗ) ਵਿੱਚ, ਡੀਏਵੀ ਮਾਡਲ ਸਕੂਲ, ਸੈਕਟਰ 15, ਚੰਡੀਗੜ੍ਹ ਦੀ ਗਗਨਦੀਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਵਰਗ ਵਿੱਚ ਕੇਬੀ ਡੀਏਵੀ ਸੀਨੀਅਰ ਸੈਕੰਡਰੀ ਸੈਕਟਰ-7, ਚੰਡੀਗੜ੍ਹ ਦੇ ਸੁਦਰਸ਼ਨ ਨੇ ਪਹਿਲਾ ਸਥਾਨ ਤੇ ਲੜਕੀਆਂ ਵਿਚ ਡੀਏਵੀ ਪਬਲਿਕ ਸਕੂਲ, ਸੈਕਟਰ 8 ਸੀ ਦੀ ਹਰਸ਼ਿਤਾ ਮੋਹਰੀ ਰਹੀ।
Advertisement
Advertisement