ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦਿਆਰਥੀਆਂ ਨੂੰ ਏ ਆਈ ਦੀ ਵਰਤੋਂ ਤੇ ਮਹੱਤਵ ਬਾਰੇ ਦੱਸਿਆ

ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਵਿਭਾਗ ਵੱਲੋਂ ਬੀ ਟੈੱਕ ਦੇ 7ਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ‘ਏ ਆਈ ਏਜੰਟਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਏ ਆਈ ਟੀ ਓਵਰਸੀਜ਼ ਦੇ ਡਾਇਰੈਕਟਰ ਅਸ਼ੀਸ...
ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਮਾਹਿਰ। -ਫੋਟੋ: ਸੂਦ
Advertisement

ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਵਿਭਾਗ ਵੱਲੋਂ ਬੀ ਟੈੱਕ ਦੇ 7ਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ‘ਏ ਆਈ ਏਜੰਟਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਏ ਆਈ ਟੀ ਓਵਰਸੀਜ਼ ਦੇ ਡਾਇਰੈਕਟਰ ਅਸ਼ੀਸ ਜਲੋਟਾ ਅਤੇ ਏ ਆਈ/ਐੱਮ ਐੱਲ ਇੰਜੀਨੀਅਰ, ਅੰਸ਼ ਇਨਫੋਟੈਕ ਦੇ ਲਕਸ਼ਮਣ ਨੇ ‘ਏ ਆਈ ਏਜੰਟਸ’ ਦੀ ਭੂਮਿਕਾ ਤੇ ਤਕਨੀਕੀ ਖੇਤਰ ਵਿੱਚ ਇਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਉਦਯੋਗ ਅਤੇ ਅਕਾਦਮਿਕ ਸਹਿਯੋਗ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਨਾਲ ਸਾਡੇ ਵਿਦਿਆਰਥੀ ਤਕਨੀਕਾਂ ਦੇ ਨਵੇਂ ਰੁਝਾਨਾਂ ਨਾਲ ਜੁੜਦੇ ਹਨ। ਵਿਭਾਗ ਮੁਖੀ ਡਾ. ਜਤਿੰਦਰ ਸਿੰਘ ਸੈਣੀ ਨੇ ਪ੍ਰੈਕਟੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਿਭਾਗ ਦੀਆਂ ਲਗਾਤਾਰ ਕੋਸ਼ਿਸ਼ਾਂ ਬਾਰੇ ਦੱਸਿਆ। ਪ੍ਰ੍ਰੋ. ਸੰਦੀਪ ਕੌਰ ਢਾਂਡਾ ਨੇ ਧੰਨਵਾਦ ਕੀਤਾ। ਸਮਾਗਮ ਵਿੱਚ ਪ੍ਰੋ. ਸਿਮਰਜੋਤ ਕੌਰ ਅਤੇ ਪ੍ਰੋ. ਅੰਮ੍ਰਿਤਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।

Advertisement
Advertisement
Show comments