ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਦੌਰਾ ਕੀਤਾ
ਸਮਤਾ ਪਬਲਿਕ ਸਕੂਲ ਲਾਲੜੂ ਮੰਡੀ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ ਕਰਕੇ ਵਿਗਿਆਨ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਰਵੀਨਾ ਰਾਣਾ ਤੇ ਡਾਇਰੈਕਟਰ ਗੀਤਾ ਭੱਟੀ ਦੀ ਅਗਵਾਈ ਹੇਠ ਕਰੀਬ 45 ਵਿਦਿਆਰਥੀ ਤੇ ਇੱਕ ਦਰਜਨ ਅਧਿਆਪਕਾਂ ਨੇ ਉੱਥੇ ਪ੍ਰਦਰਸ਼ਨੀਆਂ ਅਤੇ...
Advertisement
ਸਮਤਾ ਪਬਲਿਕ ਸਕੂਲ ਲਾਲੜੂ ਮੰਡੀ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ ਕਰਕੇ ਵਿਗਿਆਨ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਰਵੀਨਾ ਰਾਣਾ ਤੇ ਡਾਇਰੈਕਟਰ ਗੀਤਾ ਭੱਟੀ ਦੀ ਅਗਵਾਈ ਹੇਠ ਕਰੀਬ 45 ਵਿਦਿਆਰਥੀ ਤੇ ਇੱਕ ਦਰਜਨ ਅਧਿਆਪਕਾਂ ਨੇ ਉੱਥੇ ਪ੍ਰਦਰਸ਼ਨੀਆਂ ਅਤੇ ਅਨੇਕਾਂ ਸ਼ੋਅ ਵੇਖੇ ਅਤੇ ਕਈ ਸਾਇੰਸ ਗੈਲਰੀਆਂ ਸਮੇਤ ਡਾਈਨਾਸੋਰ ਪਾਰਕ ਦਾ ਦੌਰਾ ਵੀ ਕੀਤਾ। ਵਾਪਸੀ ’ਤੇ ਉਨ੍ਹਾਂ ਜਲੰਧਰ ’ਚ ਦੇਵੀ ਤਲਾਬ ਮੰਦਰ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਅਧਿਆਪਕਾਂ ’ਚ ਮੋਨਿਕਾ ਰਾਣੀ , ਨੀਲਮ ਕੁਮਾਰੀ, ਰਜਨੀ ਡੋਗਰਾ, ਰਾਖੀ ਰਾਣਾ, ਗੁਰਪ੍ਰੀਤ ਕੌਰ, ਰੇਖਾ ਰਾਣੀ, ਸੁਖਵਿੰਦਰ ਕੌਰ, ਪ੍ਰੀਆ, ਮੰਜੂ ਦੇਵੀ, ਗਾਇਤਰੀ ਠਾਕੁਰ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।
Advertisement
Advertisement
