ਵਿਦਿਆਰਥੀਆਂ ਦੇ ਸ਼ਬਦ ਗਾਇਨ ਮੁਕਾਬਲੇ
ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 30-ਬੀ ਵੱਲੋਂ ਰਾਗਾਂ ’ਤੇ ਆਧਾਰਤ ਸ਼ਬਦ ਗਾਇਨ ਮੁਕਾਬਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 19 ਵਿੱਚ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਚੰਨਾ, ਮੈਨੇਜਰ ਅੰਮ੍ਰਿਤ ਪਾਲ ਸਿੰਘ ਜੁਲਕਾ, ਅਸਿਸਟੈਂਟ ਮੈਨੇਜਰ ਦਮਨਦੀਪ ਸਿੰਘ,...
Advertisement
ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 30-ਬੀ ਵੱਲੋਂ ਰਾਗਾਂ ’ਤੇ ਆਧਾਰਤ ਸ਼ਬਦ ਗਾਇਨ ਮੁਕਾਬਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 19 ਵਿੱਚ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਚੰਨਾ, ਮੈਨੇਜਰ ਅੰਮ੍ਰਿਤ ਪਾਲ ਸਿੰਘ ਜੁਲਕਾ, ਅਸਿਸਟੈਂਟ ਮੈਨੇਜਰ ਦਮਨਦੀਪ ਸਿੰਘ, ਸਿੱਖਿਆ ਸ਼ਾਸਤਰੀ ਡਾ. ਜੇ ਐੱਸ ਦਰਗਨ ਅਤੇ ਗੁਰਦੁਆਰਾ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ। ਮੁੱਖ ਅਧਿਆਪਕਾ ਰਮਨਜੀਤ ਕੌਰ ਨੇ ਜੀ ਆਇਆਂ ਕਿਹਾ। ਇਸ ਮੌਕੇ ਡਾ. ਹਰਸ਼ਦੀਪ ਕੌਰ, ਡਾ. ਗੁਰਪ੍ਰੀਤ ਕੌਰ ਅਤੇ ਅਰਸ਼ਦੀਪ ਸਿੰਘ ਜੱਜਾਂ ਵਜੋਂ ਹਾਜ਼ਰ ਹੋਏ। ਪਹਿਲਾ ਇਨਾਮ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ-35 ਤੇ ਦੂਜਾ ਇਨਾਮ ਗੁਰੂ ਹਰਕ੍ਰਿਸ਼ਨ ਸਕੂਲ ਨੂੰ ਦਿੱਤਾ ਗਿਆ।
Advertisement
Advertisement