ਵਿਦਿਆਰਥੀਆਂ ਨੇ ਗਿੱਧਾ-ਭੰਗੜਾ ਪਾਇਆ
ਲਾਲਾ ਫੁੱਲ ਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ ਅਮਲੋਹ ਵਿਖੇ ਤੀਜ ਦਾ ਤਿਉਹਾਰ ਸਕੂਲ ਦੇ ਚੀਫ ਪੈਟਰਨ ਪ੍ਰਦੀਪ ਬਾਂਸਲ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਸਮਾਗਮ ਵਿਚ ਸਕੂਲ ਕਮੇਟੀ ਦੇ ਚੇਅਰਮੈਨ ਰਾਜਪਾਲ ਗਰਗ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਮੈਨੇਜਰ ਰਾਕੇਸ਼...
Advertisement
ਲਾਲਾ ਫੁੱਲ ਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ ਅਮਲੋਹ ਵਿਖੇ ਤੀਜ ਦਾ ਤਿਉਹਾਰ ਸਕੂਲ ਦੇ ਚੀਫ ਪੈਟਰਨ ਪ੍ਰਦੀਪ ਬਾਂਸਲ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਸਮਾਗਮ ਵਿਚ ਸਕੂਲ ਕਮੇਟੀ ਦੇ ਚੇਅਰਮੈਨ ਰਾਜਪਾਲ ਗਰਗ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਸਮਾਜ ਨੂੰ ਅਜਿਹੇ ਤਿਉਹਾਰਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨਾਨਾ ਬਣਨ ਦੀ ਖੁਸ਼ੀ ਵਿੱਚ ਸਕੂਲ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਅਧਿਆਪਕਾ ਦੀ ਮਹੀਨਾਵਾਰ ਸਨਮਾਨ ਭੱਤੇ ਲਈ ਦਾਨ ਦੇਣ ਦਾ ਐਲਾਨ ਕੀਤਾ ਅਤੇ ਸਕੂਲ ਦੇ ਚੀਫ ਪੈਟਰਨ ਪ੍ਰਦੀਪ ਬਾਂਸਲ ਅਤੇ ਵਾਈਸ ਚੇਅਰਮੈਨ ਸੁਸੀਲ ਬਾਂਸਲ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪਾਇਆ। ਸ੍ਰੀ ਗਰਗ ਨੇ ਸਕੂਲ ਪ੍ਰਿੰਸੀਪਲ ਆਚਲ ਰਾਣੀ, ਅਧਿਆਪਕਾ ਮੇਘਾ ਸ਼ਰਮਾ, ਨੇਹਾ ਰਾਣੀ, ਭਾਵਨਾ ਰਾਣੀ, ਦਵਿੰਦਰ ਕੋਰ ਅਤੇ ਮੀਨਾ ਰਾਣੀ ਦੀ ਸਰਾਹਨਾ ਕੀਤੀ।
Advertisement
Advertisement