ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਜਗਮੋਹਨ ਸਿੰਘ
ਰੂਪਨਗਰ, 15 ਮਈ
ਸੀਬੀਐੱਸਈ ਵੱਲੋਂ ਐਲਾਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਵਿਦਿਆਰਥੀਆਂ ਦਾ ਨਤੀਜ਼ਾ ਸ਼ਾਨਦਾਰ ਰਿਹਾ ਹੈ। ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਦਸਵੀ ਜਮਾਤ ਦੀ ਵਿਦਿਆਥਣ ਗੁਰਨੀਤ ਕੌਰ (97.8 %) ਨੇ ਪਹਿਲਾ, ਪ੍ਰਾਂਜਲੀ ਵਰਮਾ ਤੇ ਅਗਮਜੋਤ ਕੌਰ(96.6%)ਨੇ ਦੂਜਾ ਅਤੇ ਸੱਤਿਅਮ(95.8%)ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਆਰਟਸ ਦੀ ਸ਼ੋਭਾ ਜੈਨ (97 %) ਨੇ ਅਕੈਡਮੀ ਵਿੱਚੋਂ ਪਹਿਲਾ ਸਥਾਨ, ਸਮੀਕਸ਼ਾ ਜੈਨ(96.6%) ਨੇ ਦੂਜਾ ਤੇ ਹਰਮਨਜੋਤ ਕੌਰ(91.8%) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਸਟਰੀਮ ਦੀ ਗਗਨਦੀਪ ਕੌਰ (96.4%) ਨੇ ਪਹਿਲਾ, ਮੁਕੁਲ ਆਨੰਦ(94.6%) ਨੇ ਦੂਜਾ ਤੇ ਜਾਗ੍ਰਵੀ(93.6%) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਸਟਰੀਮ ਵਿੱਚੋਂ ਜਪਲੀਨ ਕੌਰ(95.8%) ਨੇ ਪਹਿਲਾ, ਰਵਨੀਤ ਕੌਰ(95.2 %) ਨੇ ਦੂਜਾ ਤੇ ਸੁਖਮਨਪ੍ਰੀਤ ਕੌਰ(88.2%) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਾਇੰਸ ਸਟਰੀਮ ਵਿੱਚੋਂ ਜਪਲੀਨ ਕੌਰ ਨੇ ਪਹਿਲਾ, ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਵਾਦ ਦਿੰਦਿਆਂ ਹੋਇਆਂ ਦੱਸਿਆ ਕਿ ਅਕੈਡਮੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ।
ਪਿਪਸ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦ
ਚਮਕੌਰ ਸਾਹਿਬ( ਨਿੱਜੀ ਪੱਤਰ ਪ੍ਰੇਰਕ): ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦਾ ਸੀਬੀਐੱਸਈ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਸਕੂਲ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚ ਨਮਨ ਕਪੂਰ ਨੇ 95.8 ਫ਼ੀਸਦੀ, ਜੈਸਮੀਨ ਕੌਰ ਨੇ 86.2 ਫ਼ੀਸਦੀ, ਪਰਾਂਜਲ ਅਰੋੜਾ ਨੇ 85.2 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਜਸ਼ਨਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ 84.8% ਫ਼ੀਸਦੀ ਅੰਕ ਹਾਸਲ ਕਰਕੇ ਚੌਥਾ ਅਤੇ ਅਰਸ਼ਪ੍ਰੀਤ ਕੌਰ ਨੇ 83 ਫ਼ੀਸਦੀ ਅੰਕ ਹਾਸਲ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਵਿੱਚ ਜਸਪ੍ਰੀਤ ਕੌਰ ਨੇ 92.2 ਫ਼ੀਸਦੀ, ਸਿਮਰਨਪ੍ਰੀਤ ਕੌਰ ਨੇ 91 ਫ਼ੀਸਦੀ, ਪੁਨੀਤ ਕੌਰ ਨੇ 89.6 ਫ਼ੀਸਦੀ, ਰਵਿੰਦਰਜੀਤ ਸਿੰਘ ਨੇ 88.4 ਫ਼ੀਸਦੀ ਅਤੇ ਪ੍ਰੀਆ ਰਾਣੀ ਨੇ 87.4 ਫ਼ੀਸਦੀ ਅੰਕ ਹਾਸਲ ਕੀਤੇ ਹਨ। ਆਰਟਸ ਗਰੁੱਪ ਵਿੱਚ ਸਿਮਰਨਜੀਤ ਕੌਰ ਨੇ 94.6 ਫ਼ੀਸਦੀ, ਹਰਜੋਤ ਸਿੰਘ ਨੇ 89.4 ਫ਼ੀਸਦੀ, ਤੁਸ਼ਾਰ ਸਿੰਘ ਨੇ 87.6 ਫ਼ੀਸਦੀ, ਅਰਸ਼ਵੀਰ ਕੌਰ ਨੇ 86.4 ਫ਼ੀਸਦੀ ਅਤੇ ਸਿਮਰਨਦੀਪ ਕੌਰ ਨੇ 84.6 ਫ਼ੀਸਦੀ ਅੰਕ ਹਾਸਲ ਕੀਤੇ ਹਨ। ਸਕੂਲ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ, ਮੈਨੇਜਰ ਪ੍ਰੀਤਪਾਲ ਕੌਰ ਅਟਵਾਲ ਅਤੇ ਵਾਇਸ ਪ੍ਰਿੰਸੀਪਲ ਮਨਦੀਪ ਕੌਰ ਮਾਹਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।