ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਸ਼ਤੀ ਮੁਕਾਬਲਿਆਂ ’ਚ ਖਾਲਸਾ ਸਕੂਲ ਦੇ ਵਿਦਿਆਰਥੀ ਛਾਏ

ਜਗਮੋਹਨ ਸਿੰਘ ਰੂਪਨਗਰ, 1 ਅਕਤੂਬਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਅਕਬਰਪੁਰ (ਮਗਰੋੜ) ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਦੌਰਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ 35...
ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
Advertisement

ਜਗਮੋਹਨ ਸਿੰਘ

ਰੂਪਨਗਰ, 1 ਅਕਤੂਬਰ

Advertisement

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਅਕਬਰਪੁਰ (ਮਗਰੋੜ) ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਦੌਰਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ 35 ਕਿਲੋ ਭਾਰ ਵਰਗ ’ਚ ਸਨੀ ਸਿੰਘ, 37 ਕਿਲੋਗ੍ਰਾਮ ਭਾਰ ਵਰਗ ਵਿੱਚ ਵੰਸ਼ ਪ੍ਰਤਾਪ ਸਿੰਘ, 44 ਕਿਲੋਗ੍ਰਾਮ ਵਿੱਚ ਮਨਿੰਦਰ ਸਿੰਘ ਤੇ 35 ਕਿਲੋਗ੍ਰਾਮ ’ਚ ਸ਼ੀਤਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਵਦੀਪ ਸਿੰਘ ਨੇ 38 ਕਿਲੋਗ੍ਰਾਮ ਭਾਰ ਵਿੱਚ ਦੂਜਾ ਤੇ ਮਨਜੋਤ ਸਿੰਘ ਨੇ 48 ਕਿਲੋਗ੍ਰਾਮ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਉਮਰ ਤੇ 71 ਕਿਲੋਗ੍ਰਾਮ ਵਿੱਚ ਪ੍ਰਭਜੋਤ ਸਿੰਘ ਨੇ ਦੂਜਾ ਸਥਾਨ, ਗੁਰਪ੍ਰੀਤ ਸਿੰਘ ਤੇ ਤਰਨਪ੍ਰੀਤ ਸਿੰਘ ਨੇ 60 ਕਿਲੋਗ੍ਰਾਮ ’ਚ ਤੀਜਾ, ਸਾਹਿਲ ਨੇ 51 ਕਿਲੋਗ੍ਰਾਮ ’ਚ ਦੂਜਾ, ਜਾਹਿਦ ਨੇ 52 ਕਿਲੋਗ੍ਰਾਮ ’ਚ ਤੀਜਾ, ਇਕਬਾਲ ਸਿੰਘ ਨੇ 48 ਕਿਲੋਗ੍ਰਾਮ ’ਚ ਦੂਜਾ, ਕਰਨ ਨੇ 71 ਕਿਲੋਗ੍ਰਾਮ ’ਚ ਤੀਜਾ ਤੇ ਪਾਰਸਨਾਥ ਨੇ 80 ਕਿਲੋਗ੍ਰਾਮ ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਦਿ ਅੰਬਾਲਾ ਬੋਰਡ ਆਫ ਐਜੂਕੇਸ਼ਨ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।

Advertisement
Show comments