ਵਿਦਿਆਰਥੀਆਂ ਦਾ ਸੁਪਰੀਮ ਕੋਰਟ ਦਾ ਵਿਦਿਅਕ ਦੌਰਾ
ਇਥੇ ਸ੍ਰੀ ਸੁਖਮਨੀ ਕਾਲਜ ਆਫ਼ ਲਾਅ ਵੱਲੋਂ ਵਿਦਿਆਰਥੀਆਂ ਦਾ ਇਕ ਦਿਨ ਦਾ ਵਿਦਿਅਕ ਦੌਰਾ ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਦਾ ਕਰਵਾਇਆ ਗਿਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਲਾਈਵ ਅਦਾਲਤੀ ਕਾਰਵਾਈ ਵੇਖੀ, ਜੁਡੀਸ਼ਲ ਪ੍ਰਕਿਰਿਆ ਨੂੰ ਸਮਝਣ ਦਾ ਮੌਕਾ ਮਿਲਿਆ ਅਤੇ ਲੋਕਤੰਤਰ...
Advertisement
ਇਥੇ ਸ੍ਰੀ ਸੁਖਮਨੀ ਕਾਲਜ ਆਫ਼ ਲਾਅ ਵੱਲੋਂ ਵਿਦਿਆਰਥੀਆਂ ਦਾ ਇਕ ਦਿਨ ਦਾ ਵਿਦਿਅਕ ਦੌਰਾ ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਦਾ ਕਰਵਾਇਆ ਗਿਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਲਾਈਵ ਅਦਾਲਤੀ ਕਾਰਵਾਈ ਵੇਖੀ, ਜੁਡੀਸ਼ਲ ਪ੍ਰਕਿਰਿਆ ਨੂੰ ਸਮਝਣ ਦਾ ਮੌਕਾ ਮਿਲਿਆ ਅਤੇ ਲੋਕਤੰਤਰ ਦੀ ਰੱਖਿਆ ਵਿੱਚ ਨਿਆਂਪਾਲਿਕਾ ਦੀ ਭੂਮਿਕਾ ਬਾਰੇ ਆਪਣੀ ਜਾਣਕਾਰੀ ’ਚ ਵਾਧਾ ਕੀਤੀ। ਉਨ੍ਹਾਂ ਨੇ ਸੁਪਰੀਮ ਕੋਰਟ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੀ ਸੰਵਿਧਾਨਕ ਯਾਤਰਾ ਬਾਰੇ ਵਧੀਆ ਸਮਝ ਪ੍ਰਾਪਤ ਹੋਈ।
ਇਸ ਸਿੱਖਿਆਤਮਕ ਦੌਰੇ ਦੌਰਾਨ ਵਿਦਿਆਰਥੀ ਇੰਡੀਆ ਗੇਟ ਵੀ ਗਏ।
Advertisement
ਇਸ ਮੌਕੇ ਡਾਇਰੈਕਟਰ ਡਾ. ਦਮਨਜੀਤ ਸਿੰਘ ਅਤੇ ਮੁੱਖ ਪ੍ਰਬੰਧਕ ਪ੍ਰੋ. ਰਸ਼ਪਾਲ ਸਿੰਘ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਦੇ ਹਨ।
Advertisement