ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦਿਆਰਥੀ ਚੋਣਾਂ: ਆਗੂਆਂ ਵੱਲੋਂ ਛੁੱਟੀ ਵਾਲੇ ਦਿਨ ਪੀਵੀਆਰ ਬੁੱਕ

ਸੋਸ਼ਲ ਮੀਡੀਆ ’ਤੇ ਕੀਤਾ ਪ੍ਰਚਾਰ; ਘਰ-ਘਰ ਜਾ ਕੇ ਵੋਟਾਂ ਮੰਗੀਆਂ
Advertisement
ਯੂਟੀ ਦੇ ਕਾਲਜਾਂ ਦੀਆਂ ਤਿੰਨ ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਲਈ ਆਗੂਆਂ ਨੇ ਛੁੱਟੀ ਵਾਲੇ ਦਿਨ ਵੀ ਪ੍ਰਚਾਰ ਮੁਹਿੰਮ ਜਾਰੀ ਰੱਖੀ। ਕਈ ਵਿਦਿਆਰਥੀ ਆਗੂਆਂ ਨੇ ਸ਼ੋਸ਼ਲ ਮੀਡੀਆ ’ਤੇ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਵੋਟ ਬੈਂਕ ਪੱਕਾ ਕਰਨ ਲਈ ਇਕ ਕਾਲਜ ਵੱਲੋਂ ਏਲਾਂਤੇ ਮਾਲ ਵਿਚ ਫਿਲਮ ਦਿਖਾਈ ਗਈ। ਇਸ ਦੌਰਾਨ ਕਈ ਵਿਦਿਆਰਥੀ ਆਗੂ ਵੱਡੇ ਵਿਦਿਆਰਥੀ ਗਰੁੱਪਾਂ ਵਿਚ ਰਹਿਣ ਵਾਲਿਆਂ ਦੇ ਘਰ ਵੀ ਗਏ ਤੇ ਆਪਣੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਜਾਣਕਾਰੀ ਅਨੁਸਾਰ ਡੀਏਵੀ ਕਾਲਜ ਦੇ ਵਿਦਿਆਰਥੀਆਂ ਲਈ ਇਕ ਪਾਰਟੀ ਵਲੋਂ ਅੱਜ 26 ਸੈਕਟਰ ਦੇ ਰੇਸਤਰਾਂ ਵਿਚ ਦੁਪਹਿਰ ਦਾ ਲੰਚ ਰੱਖਿਆ ਗਿਆ ਜਿਸ ਵਿਚ ਤੀਹ ਦੇ ਕਰੀਬ ਵਿਦਿਆਰਥੀ ਪੁੱਜੇ। ਇਸ ਤੋਂ ਇਲਾਵਾ ਐੱਸਡੀ ਕਾਲਜ ਬੀਏ ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਏਲਾਂਟੇ ਮੌਲ ਵਿਚ ਫਿਲਮ ‘ਵਾਰ 2’ ਦਿਖਾਈ ਗਈ। ਇਸ ਕਾਲਜ ਦੇ ਵਿਦਿਆਰਥੀ ਸਿਧਾਰਥ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੂੰ ਗਰੁੱਪ ਨੂੰ ਫਿਲਮ ਦਿਖਾਈ ਗਈ। ਡੀਏਵੀ ਕਾਲਜ ਸੈਕਟਰ-10 ਦੇੇ ਸੋਈ ਦੇ ਪ੍ਰਧਾਨਗੀ ਦੇ ਉਮੀਦਵਾਰ ਹਰਮਹਿਕ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਸੋਸ਼ਲ ਮੀਡੀਆ ’ਤੇ ਆਪਣੇ ਸਾਥੀਆਂ ਨਾਲ ਪ੍ਰਚਾਰ ਕੀਤਾ ਗਿਆ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਕਈ ਪਾਰਟੀਆਂ ਵਾਲੇ ਵਟਸ ਐਪ ਗਰੁੱਪ ਵਿਚ ਉਨ੍ਹਾਂ ਦੀ ਬੀਏ ਭਾਗ ਪਹਿਲਾ ਦੀ ਜਮਾਤ ਦੇ ਵਿਦਿਆਰਥੀਆਂ ਨੂੰ ਐਡ ਕਰ ਰਹੇ ਹਨ ਤੇ ਉਸ ਵਿਚ ਪਾਰਟੀ ਦੀਆਂ ਪ੍ਰਾਪਤੀਆਂ ਤੇ ਸੰਘਰਸ਼ ਬਾਰੇ ਵੇਰਵੇ ਦਿੱਤੇ ਜਾ ਰਹੇ ਹਨ। ਜੀਸੀਐਮ ਕਾਲਜ ਸੈਕਟਰ 11 ਦੇ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ ਦੇ ਆਗੂ ਵਿਕਰਮ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਕੰਮਾਂ ਦੇ ਅਧਾਰ ’ਤੇ ਫੇਸਬੁੱਕ ਤੇ ਵਟਸਐਪ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।

 ਪ੍ਰਾਪਤੀਆਂ ਤੇ ਸੰਘਰਸ਼ ਦੀ ਵੀਡੀਓ ਦਾ ਵਟਸ ਐਪ ਰਾਹੀਂ ਪ੍ਰਚਾਰ 

Advertisement

ਐੱਚਐੱਸਏ ਦੇ ਆਗੂ ਮਲਿਕ ਨੇ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਵਿੱਚ ਇਕ ਵੀਡੀਓ ਸਰਕੂਲੇਟ ਕੀਤੀ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਦੀ ਪਾਰਟੀ ਦੀਆਂ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਲਈ ਕੀਤੇ ਸੰਘਰਸ਼ਾਂ ਪ੍ਰਦਰਸ਼ਿਤ ਕੀਤਾ ਗਿਆ ਹੈ ਤੇ ਉਸ ਵੀਡੀਓ ਰਾਹੀਂ ਵਿਦਿਆਰਥੀਆਂ ਦੇ ਸੁਝਾਅ ਵੀ ਮੰਗੇ ਗਏ ਹਨ।

 

 

Advertisement
Show comments