ਚੋਰੀ ਮਾਲ ਦੁਕਾਨ ’ਚੋਂ ਬਰਾਮਦ
ਬਨੂੜ ਦੇ ਐਮਸੀ ਰੋਡ ’ਤੇ ਸਥਿਤ ਬੀਐੱਸ ਇਲੈਕਟ੍ਰੀਕਲ ਨਾਮੀਂ ਦੁਕਾਨ ਤੋਂ ਬਜਾਜ ਕੰਪਨੀ ਦੇ ਗੋਦਾਮ ਵਿਚੋਂ ਚੋਰੀ ਹੋਇਆ ਬਿਜਲੀ ਦਾ ਸਾਮਾਨ ਬਰਾਮਦ ਹੋਇਆ ਹੈ। ਪੁਲੀਸ ਨੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ...
Advertisement
ਬਨੂੜ ਦੇ ਐਮਸੀ ਰੋਡ ’ਤੇ ਸਥਿਤ ਬੀਐੱਸ ਇਲੈਕਟ੍ਰੀਕਲ ਨਾਮੀਂ ਦੁਕਾਨ ਤੋਂ ਬਜਾਜ ਕੰਪਨੀ ਦੇ ਗੋਦਾਮ ਵਿਚੋਂ ਚੋਰੀ ਹੋਇਆ ਬਿਜਲੀ ਦਾ ਸਾਮਾਨ ਬਰਾਮਦ ਹੋਇਆ ਹੈ। ਪੁਲੀਸ ਨੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਬਜਾਜ ਇੰਡੀਆ ਲਿਮਟਿਡ ਕੰਪਨੀ ਦੇ ਮੈਨੇਜਰ ਸਾਹਿਬ ਬੇਦੀ ਨੇ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਬਾਸਮਾਂ ਵਿਖੇ ਸਥਿਤ ਕੰਪਨੀ ਦੇ ਗੋਦਾਮ ਵਿੱਚੋਂ ਵੱਡੀ ਮਾਤਰਾ ਵਿੱਚ ਮਾਲ ਚੋਰੀ ਹੋਇਆ ਹੈ,ਜੋ ਇੱਕ ਦੁਕਾਨਦਾਰ ਵੱਲੋਂ ਵੱਖ-ਵੱਖ ਦੁਕਾਨਾਂ ਤੇ ਸਸਤੇ ਭਾਅ ’ਤੇ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਨਾਲ ਕੰਪਨੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
Advertisement
Advertisement