ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Steep hike proposed in the collector rates ਚੰਡੀਗੜ੍ਹ ’ਚ ਪ੍ਰਾਪਰਟੀ ਖਰੀਦਣਾ ਹੋਵੇਗਾ ਮਹਿੰਗਾ, ਪ੍ਰਸ਼ਾਸਨ ਵੱਲੋਂ ਕੁਲੈਕਟਰ ਰੇਟ 4-5 ਗੁਣਾ ਵਧਾਉਣ ਦੀ ਤਜਵੀਜ਼

ਚੰਡੀਗੜ੍ਹੀਆਂ ਤੋਂ 20 ਮਾਰਚ ਤੱਕ ਸੋਧੀਆਂ ਦਰਾਂ ਬਾਰੇ ਸੁਝਾਅ ਮੰਗੇ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 5 ਮਾਰਚ

Advertisement

Steep hike proposed in the collector rates ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਜਾਇਦਾਦ ਖਰੀਦਣਾ ਹੋਰ ਵੀ ਮਹਿੰਗਾ ਹੋਣ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਨੇ ਚਾਰ ਸਾਲਾਂ ਬਾਅਦ ਸ਼ਹਿਰ ਦੀਆਂ ਜਾਇਦਾਦਾਂ ਦੇ ਕੁਲੈਕਟਰ ਰੇਟ ਵਿੱਚ ਸੋਧ ਕਰ ਦਿੱਤੀ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਪੇਂਡੂ, ਰਿਹਾਇਸ਼ੀ ਤੇ ਵਪਾਰਕ ਖੇਤਰ ਦੀਆਂ ਜਾਇਦਾਦਾਂ ਦੇ ਕੁਲੈਕਟਰ ਰੇਟਾਂ ’ਚ 4 ਤੋਂ 5 ਗੁਣਾਂ ਵਾਧੇ ਦਾ ਖਰੜਾ ਤਿਆਰ ਕਰਕੇ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਤੋਂ 20 ਮਾਰਚ ਤੱਕ ਸੁਝਾਅ ਮੰਗੇ ਗਏ ਹਨ, ਜਿਸ ਤੋਂ ਬਾਅਦ 25 ਮਾਰਚ ਨੂੰ ਕੁਲੈਕਟਰ ਰੇਟਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤਾਂ ਜੋ 1 ਅਪਰੈਲ ਤੋਂ ਚੰਡੀਗੜ੍ਹ ਵਿੱਚ ਜਾਇਦਾਦਾਂ ’ਤੇ ਨਵੀਆਂ ਦਰਾਂ ਲਾਗੂ ਕੀਤੀਆਂ ਜਾ ਸਕਣ।

ਯੂਟੀ ਪ੍ਰਸ਼ਾਸਨ ਵੱਲੋਂ ਜਾਰੀ ਖਰੜੇ ਅਨੁਸਾਰ ਪੇਂਡੂ ਰਿਹਾਇਸ਼ੀ ਤੇ ਪੇਂਡੂ ਵਪਾਰਕ ਖੇਤਰ ਦੇ ਕੁਲੈਕਟਰ ਰੇਟਾਂ ਵਿੱਚ ਕਰੀਬ 4 ਗੁਣਾ ਅਤੇ ਸੈਕਟਰ 1 ਤੋਂ 12 ਵਿੱਚ ਕੁਲੈਕਟਰ ਦਰਾਂ ਵਿੱਚ ਕਰੀਬ 130 ਫ਼ੀਸਦ, ਸੈਕਟਰ 14 ਤੋਂ 37 ਵਿੱਚ ਕਰੀਬ 96 ਫ਼ੀਸਦ ਅਤੇ ਸੈਕਟਰ 38 ਵਿੱਚ 80 ਫ਼ੀਸਦ ਵਾਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸੇ ਤਰ੍ਹਾਂ ਸਨਅਤੀ ਏਰੀਆ ਫੇਜ਼-1 ਤੇ 2 ਵਿੱਚ ਕੁਲੈਕਟਰ ਦਰਾਂ ਵਿੱਚ ਕਰੀਬ 30 ਫ਼ੀਸਦ ਦਾ ਵਾਧਾ ਕੀਤਾ ਗਿਆ ਹੈ। ਮੱਧ ਮਾਰਗ, ਸੈਕਟਰ 34, ਸੈਕਟਰ-22 ਵਿੱਚ ਦੁਕਾਨਾਂ ਦੀ ਕੀਮਤਾਂ ਵਿੱਚ 20 ਫ਼ੀਸਦ ਵਾਧਾ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਖੇਤੀਬਾੜੀ ਲਈ ਜ਼ਮੀਨ ਦੇ ਭਾਅ ਵਿੱਚ ਵੀ ਢਾਈ ਗੁਣਾ ਵਧਾਉਣ ਬਾਰੇ ਵਿਚਾਰ ਕੀਤਾ ਗਿਆ ਹੈ। ਹਾਲਾਂਕਿ ਏਲਾਂਟੇ ਮਾਲ ਵਿੱਚ ਦਫ਼ਤਰਾਂ ਅਤੇ ਆਈਟੀ ਪਾਰਕ ਦੀਆਂ ਸਾਈਟਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਬਦਲਾਅ ਕੀਤਾ ਗਿਆ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਕੁਲੈਕਟਰ ਰੇਟ ਵਿੱਚ ਸੋਧ ਦੀ ਤਜਵੀਜ਼ ਸਬ-ਰਜਿਸਟਰਾਰ ਦਫ਼ਤਰ ਵਿੱਚ ਰਜਿਸਟਰਡ ਸੇਲ ਡੀਡ ਦੇ ਨਾਲ-ਨਾਲ ਮਾਰਕੀਟ ਵਿੱਚ ਸਰਵੇਖਣ ਤੋਂ ਬਾਅਦ ਤਿਆਰ ਕੀਤੀ ਗਈ ਹੈ।

ਸ਼ਹਿਰ ਵਿੱਚ ਕੁਲੈਕਟਰ ਰੇਟ ਘਟਾਉਣ ਦੀ ਲੋੜ: ਸੰਜੀਵ ਚੱਢਾ

ਚੰਡੀਗੜ੍ਹ ਵਪਾਰ ਮੰਡਲ ਦੇ ਨਵ ਨਿਯੁਕਤ ਪ੍ਰਧਾਨ ਸੰਜੀਵ ਚੱਢਾ ਨੇ ਕਿਹਾ ਕਿ ਸ਼ਹਿਰ ਵਿੱਚ ਕੁਲੈਕਟਰ ਵਧਾਉਣ ਦੀ ਨਹੀਂ, ਬਲਕਿ ਘਟਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸ਼ਹਿਰ ਵਿੱਚ ਵਪਾਰਕ ਜਾਇਦਾਦਾਂ ਦੀਆਂ ਕੀਮਤਾਂ ਵਧਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਜਾਇਦਾਦ ਦੇ ਕੁਲੈਕਟਰ ਰੇਟ ਮਾਰਕੀਟ ਰੇਟ ਨਾਲੋਂ ਵੀ ਵੱਧ ਹੋ ਗਏ ਹਨ। ਸ੍ਰੀ ਚੱਢਾ ਨੇ ਕਿਹਾ ਕਿ ਉਹ ਵਪਾਰ ਮੰਡਲ ਦੇ ਸਾਥੀਆਂ ਨਾਲ ਸਲਾਹ ਕਰਕੇ ਕੁਲੈਕਟਰ ਰੇਟਾਂ ਦੀ ਤਜਵੀਜ਼ ਦਾ ਵਿਰੋਧ ਕਰਨਗੇ।

Advertisement
Tags :
collector rates