ਸਕੂਲਾਂ ਵਿੱਚ ਸਟੇਸ਼ਨਰੀ ਕਿੱਟਾਂ ਤੇ ਸਕੂਲ ਬੈਗ ਵੰਡੇ
ਰੋਟਰੀ ਕਲੱਬ ਖਰੜ ਵੱਲੋਂ ਐੱਸਬੀਆਈ ਲਾਈਫ ਦੇ ਸਹਿਯੋਗ ਨਾਲ ਰੋਟਰੀ ਡਿਸਟ੍ਰਿਕਟ ਪ੍ਰਾਜੈਕਟ ‘ਮੇਰਾ ਬਸਤਾਂ ਮੇਰੀ ਸ਼ਾਨ’ ਅਧੀਨ ਸਕੂਲ ਬੈਗ ਅਤੇ ਸਟੇਸ਼ਨਰੀ ਵੰਡ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਖਰੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਜਹੇੜੀ ਵਿੱਚ ਕੀਤਾ...
Advertisement
ਰੋਟਰੀ ਕਲੱਬ ਖਰੜ ਵੱਲੋਂ ਐੱਸਬੀਆਈ ਲਾਈਫ ਦੇ ਸਹਿਯੋਗ ਨਾਲ ਰੋਟਰੀ ਡਿਸਟ੍ਰਿਕਟ ਪ੍ਰਾਜੈਕਟ ‘ਮੇਰਾ ਬਸਤਾਂ ਮੇਰੀ ਸ਼ਾਨ’ ਅਧੀਨ ਸਕੂਲ ਬੈਗ ਅਤੇ ਸਟੇਸ਼ਨਰੀ ਵੰਡ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਖਰੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਜਹੇੜੀ ਵਿੱਚ ਕੀਤਾ ਗਿਆ। ਇਸ ਮੌਕੇ 100 ਸਕੂਲ ਬੈਗ ਅਤੇ 120 ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ। ਇਹ ਪਹਿਲ ਰੋਟੇਰੀਅਨ ਰਾਕੇਸ਼ ਸਚਦੇਵਾ ਅਤੇ ਰੋਟੇਰੀਅਨ ਹਰਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਪੀ ਡੀ ਜੀ ਮਨਮੋਹਨ ਸਿੰਘ, ਏ ਡੀ ਐੱਸ ਨਿਤਿਨ ਗਰਗ, ਡਿਸਟ੍ਰਿਕਟ ਚੇਅਰਮੈਨ ਕਮਲਦੀਪ ਸਿੰਘ, ਏ ਜੀ ਹਰਪ੍ਰੀਤ ਸਿੰਘ ਰੋਹਿਤ, ਪਰਵਿੰਦਰ ਸੈਣੀ, ਮਿਕਲ ਅਰੋੜਾ, ਨੀਲਮ, ਦਰਸਨ ਸਿੰਘ, ਵਿਕਾਸ ਸ਼ਰਮਾ, ਰਾਕੇਸ਼ ਮਨਚੰਦਾ ਅਤੇ ਜਸਕਰਨ ਸਿੰਘ ਮੌਜੂਦ ਸਨ।
Advertisement
Advertisement