ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਵਰੇਜ ਲਾਈਨ ਬੰਦ ਹੋਣ ਕਾਰਨ ਕਲੌਲੀ ਜੱਟਾਂ ਦੀ ਫਿਰਨੀ ’ਤੇ ਖੜ੍ਹਾ ਪਾਣੀ

ਸਕੂਲੀ ਬੱਚੇ ਅਤੇ ਪਿੰਡ ਵਾਸੀ ਦੂਸ਼ਿਤ ਪਾਣੀ ਵਿਚੋਂ ਲੰਘਣ ਲਈ ਮਜਬੂਰ
ਪਿੰਡ ਕਲੌਲੀ ਜੱਟਾਂ ’ਚ ਫਿਰਨੀ ’ਤੇ ਖੜ੍ਹਾ ਦੂਸ਼ਿਤ ਪਾਣੀ।
Advertisement
ਇੱਥੋਂ ਨੇੜਲੇ ਪਿੰਡ ਕਲੌਲੀ ਜੱਟਾਂ ਵਿਖੇ ਸੀਵਰੇਜ ਲਾਈਨ ਬੰਦ ਹੋਣ ਕਾਰਨ ਫਿਰਨੀ ’ਤੇ ਗੰਦਾ ਪਾਣੀ ਖੜ੍ਹਾ ਹੋ ਗਿਆ। ਪਿੰਡ ਦੇ ਸਕੂਲ ਜਾਣ ਵਾਲੇ ਬੱਚਿਆਂ, ਗੁਰਦੁਆਰੇ ਅਤੇ ਨਗਰ ਖੇੜਾ ਉੱਤੇ ਮੱਥਾ ਟੇਕਣ ਵਾਲਿਆਂ ਨੂੰ ਦੂਸ਼ਿਤ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਵਰੇਜ ਦੇ ਪਾਣੀ ਲਈ ਦਸ ਇੰਚੀ ਪਾਈਪ ਪਾਇਆ ਗਿਆ ਹੈ। ਸੀਵਰੇਜ ਦੇ ਮੇਨ ਹੋਲਾਂ ਵਿਚ ਜਾਲੀ ਨਾ ਲਗਾਈ ਹੋਣ ਕਾਰਨ ਲਿਫ਼ਾਫ਼ੇ ਪਾਈਪਾਂ ’ਚ ਚਲੇ ਜਾਂਦੇ ਹਨ, ਜਿਸ ਕਾਰਨ ਪਾਈਪ ਬੰਦ ਹੋ ਜਾਂਦਾ ਹੈ ਅਤੇ ਪਾਣੀ ਓਵਰਫ਼ਲੋਅ ਹੋ ਕੇ ਫ਼ਿਰਨੀ ’ਤੇ ਆ ਜਾਂਦਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ। ਪਿੰਡ ਕਲੌਲੀ ਦੇ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਸੀਵਰੇਜ ਦਾ ਪਾਈਪ ਛੋਟਾ ਹੈ, ਜਿਸ ਕਾਰਨ ਇਹ ਸਮੱਸਿਆ ਆਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਨੌਂ ਮਹੀਨੇ ਵਿਚ ਤਿੰਨ ਵਾਰ ਇਸ ਪਾਈਪ ਦੀ ਸਫ਼ਾਈ ਕਰਾ ਚੁੱਕੇ ਹਨ। ਉਨ੍ਹਾਂ ਕਿਹਾ ਪੰਚਾਇਤ ਵੱਲੋਂ ਨਵੇਂ ਸਿਰਿਉਂ ਵੱਡੇ ਸਾਈਜ਼ ਦੀ ਪਾਈਪ ਲਾਈਨ ਵਿਛਾਉਣ ਲਈ ਵਿਭਾਗ ਨੂੰ ਲਿਖਿਆ ਗਿਆ ਹੈ ਅਤੇ ਮਨਜ਼ੂਰੀ ਮਿਲਦਿਆਂ ਹੀ ਕੰਮ ਕਰਵਾ ਦਿੱਤਾ ਜਾਵੇਗਾ।

Advertisement

Advertisement