ਐੱਸਐੱਸਪੀ ਵੱਲੋਂ ਹੈਲਮੇਟ ਰੈਲੀ ਰਵਾਨਾ
ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਵੱਲੋਂ ਪੁਲੀਸ, ਸਿੱਖਿਆ ਵਿਭਾਗ ਤੇ ਟਰਾਂਸਪੋਰਟ ਅਥਾਰਟੀ ਦੇ ਸਹਿਯੋਗ ਨਾਲ ਹੈਲਮੇਟ ਰੈਲੀ ਕੱਢੀ ਗਈ ਜਿਸ ਨੂੰ ਅੰਬਾਲਾ ਦੇ ਐੱਸਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮਹਿਮਾਨ ਵਜੋਂ ਆਰ.ਟੀ.ਏ. ਸੁਸ਼ੀਲ...
Advertisement
ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਵੱਲੋਂ ਪੁਲੀਸ, ਸਿੱਖਿਆ ਵਿਭਾਗ ਤੇ ਟਰਾਂਸਪੋਰਟ ਅਥਾਰਟੀ ਦੇ ਸਹਿਯੋਗ ਨਾਲ ਹੈਲਮੇਟ ਰੈਲੀ ਕੱਢੀ ਗਈ ਜਿਸ ਨੂੰ ਅੰਬਾਲਾ ਦੇ ਐੱਸਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮਹਿਮਾਨ ਵਜੋਂ ਆਰ.ਟੀ.ਏ. ਸੁਸ਼ੀਲ ਕੁਮਾਰ ਨੇ ਸ਼ਿਰਕਤ ਕੀਤੀ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਹੈਲਮਟ ਆਪਣੀ ਸੁਰੱਖਿਆ ਲਈ ਹੈ, ਕੇਵਲ ਚਲਾਨ ਤੋਂ ਬਚਣ ਲਈ ਨਹੀਂ।ਆਰ.ਟੀ.ਏ. ਸੁਸ਼ੀਲ ਕੁਮਾਰ ਨੇ ਕਿਹਾ ਕਿ ਸੜਕ ਸੁਰੱਖਿਆ ਜੀਵਨ ਰੱਖਿਆ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ ਅਤੇ ਭਾਰਤ ਵਿਕਾਸ ਪਰਿਸ਼ਦ ਦੀ ਇਹ ਕੋਸ਼ਿਸ਼ ਕਾਬਿਲੇ-ਤਾਰੀਫ਼ ਹੈ। ਇਹ ਰੈਲੀ ਜੱਗੀ ਸਿਟੀ ਸੈਂਟਰ ਤੋਂ ਸ਼ੁਰੂ ਹੋ ਕੇ ਮਾਡਲ ਟਾਊਨ, ਪ੍ਰੇਮ ਨਗਰ, ਬੇਟੀ ਬਚਾਓ ਚੌਕ, ਮਹਾਰਾਜਾ ਅਗਰਸੈਨ ਚੌਕ, ਬੱਸ ਸਟੈਂਡ, ਸ਼ੁਕਲ ਕੁੰਡ ਰੋਡ, ਪੁਰਾਣਾ ਸਿਵਲ ਹਸਪਤਾਲ ਚੌਕ, ਜਗਾਧਰੀ ਗੇਟ ਤੇ ਆਰੀਆ ਚੌਕ ਰਾਹੀਂ ਹੁੰਦੀ ਹੋਈ ਹਰਬਲ ਪਾਰਕ ਵਿੱਚ ਪੁੱਜ ਕੇ ਸਮਾਪਤ ਹੋਈ। ਪਰਿਸ਼ਦ ਵੱਲੋਂ ਪ੍ਰਧਾਨ ਚਮਨ ਅਗਰਵਾਲ ਨੇ ਮਹਿਮਾਨਾਂ, ਸਾਰੇ ਵਿਭਾਗਾਂ ਤੇ ਮੀਡੀਆ ਦਾ ਧੰਨਵਾਦ ਕੀਤਾ ਗਿਆ।
Advertisement
Advertisement