ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ੍ਰੀ ਆਨੰਦਪੁਰ ਸਾਹਿਬ: ਨਿਯੁਕਤੀ ਨਾ ਹੋਣ ਤੋਂ ਖ਼ਫ਼ਾ ਸਰੀਰਕ ਸਿੱਖਿਆ ਅਧਿਆਪਕ ਪਾਣੀ ਦੀ ਟੈਂਕੀ ’ਤੇ ਚੜ੍ਹੇ

  ਬੀਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 25 ਅਗਸਤ ਅੱਜ ਸਵੇਰੇ 5 ਵਜੇ ਦੇ ਕਰੀਬ ਨਜ਼ਦੀਕੀ ਪਿੰਡ ਢੇਰ ਵਿਖੇ ਤਿੰਨ ਅਧਿਆਪਕ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਾਣਕਾਰੀ ਮੁਤਾਬਕ ਡੀਪੀਆਈ 168 ਦੇ...
Advertisement

 

Advertisement

ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 25 ਅਗਸਤ

ਅੱਜ ਸਵੇਰੇ 5 ਵਜੇ ਦੇ ਕਰੀਬ ਨਜ਼ਦੀਕੀ ਪਿੰਡ ਢੇਰ ਵਿਖੇ ਤਿੰਨ ਅਧਿਆਪਕ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਾਣਕਾਰੀ ਮੁਤਾਬਕ ਡੀਪੀਆਈ 168 ਦੇ ਅਧਿਆਪਕਾਂ ਨੂੰ ਕੌਂਸਲਿੰਗ ਹੋਣ ਦੇ ਬਾਵਜੂਦ ਹਾਲੇ ਤੱਕ ਨਿਯੁਕਤ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। 3 ਅਧਿਆਪਕ, ਜਿਹੜੇ ਟੈਂਕੀ 'ਤੇ ਚੜ੍ਹੇ ਹਨ, ਉਨ੍ਹਾਂ 'ਚ ਮੁਕਤਸਰ ਜ਼ਿਲ੍ਹੇ ਤੋਂ ਪ੍ਰਿਯੰਕਾ, ਫਾਜ਼ਿਲਕਾ ਜ਼ਿਲ੍ਹੇ ਤੋਂ ਮਨੂ ਤੇ ਮੋਗਾ ਜ਼ਿਲ੍ਹੇ ਤੋਂ ਡਿਪਟੀ ਹਨ, ਜਦੋਕਿ ਰਿਸ਼ੀ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਤੇ ਮਨਜੀਤ ਸਿੰਘ ਸਣੇ 25 ਦੇ ਕਰੀਬ ਅਧਿਆਪਕ ਟੈਂਕੀ ਹੇਠ ਧਰਨਾ ਦੇ ਰਹੇ ਹਨ। ਮੌਕੇ 'ਤੇ ਥਾਣਾ ਮੁਖੀ ਹਰਕੀਰਤ ਸਿੰਘ ਮੌਜੂਦ ਹਨ।

Advertisement
Show comments