ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਸ੍ਰੀ ਆਨੰਦਪੁਰ ਸਾਹਿਬ ਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ

ਸ੍ਰੀ ਆਨੰਦਪੁਰ ਸਾਹਿਬ ਅਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਬਰਸਾਤ ਕਾਰਨ ਕਈ ਮੁੱਖ ਸੜਕਾਂ ਅਤੇ ਰਹਾਇਸ਼ੀ ਖੇਤਰ ਪਾਣੀ ਦੀ ਮਾਰ ਹੇਠ ਆ ਗਏ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਨੇੜਲੇ ਖੇਤਰਾਂ ਵਿੱਚ ਚਰਨ ਗੰਗਾ ਤੋਂ ਵਾਧੂ ਪਾਣੀ ਆਉਣ ਨਾਲ ਚੁਰਾਂ ਵਾਲੀ ਖੱਡ...
ਖਾਲਸਾ ਸਕੂਲ ਦੇ ਨਜ਼ਦੀਕ ਸੜਕ ’ਤੇ ਭਰਿਆ ਪਾਣੀ।
Advertisement

ਸ੍ਰੀ ਆਨੰਦਪੁਰ ਸਾਹਿਬ ਅਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਬਰਸਾਤ ਕਾਰਨ ਕਈ ਮੁੱਖ ਸੜਕਾਂ ਅਤੇ ਰਹਾਇਸ਼ੀ ਖੇਤਰ ਪਾਣੀ ਦੀ ਮਾਰ ਹੇਠ ਆ ਗਏ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਨੇੜਲੇ ਖੇਤਰਾਂ ਵਿੱਚ ਚਰਨ ਗੰਗਾ ਤੋਂ ਵਾਧੂ ਪਾਣੀ ਆਉਣ ਨਾਲ ਚੁਰਾਂ ਵਾਲੀ ਖੱਡ ਵਿੱਚੋਂ ਪਾਣੀ ਓਵਰਫਲੋਅ ਹੋਇਆ। ਇਸ ਕਾਰਨ ਸਕੂਲ ਦੇ ਕੈਂਪਸ, ਆਲੇ-ਦੁਆਲੇ ਕਲੋਨੀ, ਮੁੱਖ ਸੜਕਾਂ ਅਤੇ ਰਾਣਾ ਟੀ ਸਟਾਲ ’ਤੇ ਕਈ ਫੁੱਟ ਪਾਣੀ ਭਰ ਗਿਆ ਪਰ ਸਕੂਲ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ।

ਇਸੇ ਦੌਰਾਨ ਲਮਲੈਹੜੀ ਕੋਲ ਭਾਖੜਾ ਨਹਿਰ ਅਤੇ ਹਾਈਡਲ ਚੈਨਲ ’ਤੇ ਨਵੇਂ ਪੁਲ ਨਾਲ ਨਹਿਰ ਦੇ ਟੰਗੇ ਨੂੰ ਨੁਕਸਾਨ ਪੁੱਜਿਆ, ਪਰ ਪੁਲ ਨੂੰ ਸਿੱਧਾ ਨੁਕਸਾਨ ਨਹੀਂ ਹੋਇਆ। ਨਵੇਂ ਪੁਲ ’ਤੇ ਆਵਾਜਾਈ ਰੋਕ ਕੇ ਪੁਰਾਣੇ ਪੁਲ ਤੋਂ ਆਵਾਜਾਈ ਸ਼ੁਰੂ ਕੀਤੀ ਗਈ। ਇਸ ਦੇ ਨਾਲ ਹੀ ਚਰਨ ਗੰਗਾ ਖੱਡ ਵਿੱਚ ਆਏ ਵਾਧੂ ਪਾਣੀ, ਮਿੱਟੀ ਅਤੇ ਪੱਥਰਾਂ ਕਾਰਨ ਨਾਨੋਵਾਲ ਸਾਈਫਨ ਵਿੱਚ ਰੁਕਾਵਟ ਆਈ, ਜਿਸ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਟਵਾਇਆ ਅਤੇ ਅਧਿਕਾਰੀਆਂ ਨੂੰ ਤੁਰੰਤ ਬਚਾਅ ਕਾਰਜ ਸ਼ੁਰੂ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਪੰਚ, ਸਰਪੰਚ, ਨੌਜਵਾਨ ਅਤੇ ਵਲੰਟੀਅਰਾਂ ਨੂੰ ਕੰਮ ਵਿੱਚ ਸ਼ਾਮਿਲ ਕਰਕੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ। ਨੰਗਲ ਅਤੇ ਗੰਭੀਰਪੁਰ ਵਿੱਚ ਹੈਲਪ ਡੈਸਕ ਬਣਾਏ ਗਏ। ਦੂਜੇ ਪਾਸੇ ਭਾਰੀ ਬਰਸਾਤ ਕਾਰਨ ਸ੍ਰੀ ਨੈਣਾ ਦੇਵੀ ਨਾਲ ਜੁੜੇ ਮੁੱਖ ਰਾਹ ਪਹਾੜੀ ਧੱਸਣ ਅਤੇ ਸੜਕਾਂ ’ਤੇ ਪਾਣੀ ਤੇ ਮਿੱਟੀ ਇਕੱਠਾ ਹੋਣ ਕਾਰਨ ਅਸਥਾਈ ਤੌਰ ਤੇ ਬੰਦ ਰਹੇ। ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਰਾਹ ਖੋਲਣ ਲਈ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ, ਐੱਸ ਡੀ ਜੇ ਐੱਮ ਗੁਰਕਿਰਨ ਸਿੰਘ ਅਤੇ ਐੱਸ ਡੀ ਜੇ ਐੱਮ ਨੰਗਲ ਨਿਧੀ ਸੈਣੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਪਿੰਡ ਦਸਗਰਾਈ ਵਿੱਚ ਰਾਸ਼ਨ ਕਿੱਟਾਂ, ਸਾਬਣ ਅਤੇ ਸੈਨੀਟਰੀ ਪੈਡ ਵੰਡੇ ਗਏ।

Advertisement

ਪਹਾੜੀ ਬੈਠਣ ਕਾਰਨ ਗੁਰਦੁਆਰਾ ਬਾਬਾ ਗੁਰਦਿੱਤਾ ਦੀ ਪੁਰਾਤਨ ਡਿਉੜੀ ਨੂੰ ਖਤਰਾ

ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਉੜੀ ਨੂੰ ਭਾਰੀ ਬਰਸਾਤ ਕਾਰਨ ਨੇੜਲੀ ਪਹਾੜੀ ਬੈਠ ਜਾਣ ਨਾਲ ਨੁਕਸਾਨ ਦਾ ਖਤਰਾ ਪੈਦਾ ਹੋਇਆ। ਇਸ ਦੀ ਜਾਣਕਾਰੀ ਮਿਲਦਿਆਂ ਹੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ, ਉਨ੍ਹਾਂ ਦੀ ਸਮੁੱਚੀ ਟੀਮ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਟਰੱਕ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਸ਼ਾਹਪੁਰ, ਕਿਰਤੀ ਕਿਸਾਨ ਮੋਰਚਾ ਤੋਂ ਬੀਰ ਸਿੰਘ ਬੜਵਾਂ ਅਤੇ ਸੈਂਕੜੇ ਸਥਾਨਕ ਨੌਜਵਾਨ ਇਕੱਠੇ ਹੋ ਕੇ ਗੁਰਦੁਆਰੇ ਵਿੱਚ ਸੇਵਾ ਵਿੱਚ ਜੁਟ ਗਏ। ਨੌਜਵਾਨਾਂ ਨੇ ਮਿੱਟੀ ਦੀਆਂ ਬੋਰੀਆਂ ਭਰ ਕੇ ਡਿਉੜੀ ਨਾਲ ਲੱਗਦੀ ਪਹਾੜੀ ਨੂੰ ਡੰਗਾ ਲਗਾ ਕੇ ਸੰਭਾਲਿਆ। ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੇ ਸਮਰਪਿਤ ਹੋ ਕੇ ਸੇਵਾ ਕੀਤੀ ਅਤੇ ਗੁਰਦਵਾਰਾ ਸਾਹਿਬ ਦੀ ਡਿਉੜੀ ਨੂੰ ਨੁਕਸਾਨ ਹੋਣ ਤੋਂ ਬਚਾਇਆ। ਦੂਜੇ ਪਾਸੇ ਅੱਜ ਡਿਸਟ੍ਰਿਕਟ ਲੀਗਲ ਅਥਾਰਟੀ ਰੂਪਨਗਰ ਦੇ ਚੇਅਰਮੈਨ ਅਮਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਸ਼ਾਹਪੁਰ ਬੇਲਾ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ।

Advertisement
Show comments