ਸਪੋਰਟਸ ਮੀਟ: ਜੇਤੂਆਂ ਦਾ ਸਨਮਾਨ
ਦੇਸ਼ ਭਗਤ ਯੂਨੀਵਰਸਿਟੀ ਦੇ ਫਾਰਮੇਸੀ ਫੈਕਲਟੀ ਵੱਲੋਂ ਸਪੋਰਟਸ ਮੀਟ-2025 ਕਰਵਾਈ ਗਈ। ਇਸ ਮੌਕੇ ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਫੁਟਬਾਲ ਅਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੀ-ਫਾਰਮੇਸੀ 7ਵੇਂ ਸਮੈਸਟਰ ਦੀ ਕ੍ਰਿਕਟ ਟੀਮ ਅਤੇ 5ਵੇਂ ਸਮੈਸਟਰ ਦੀ ਵਾਲੀਬਾਲ ਟੀਮ ਨੇ ਫਾਈਨਲ ਵਿੱਚ ਜਿੱਤ...
Advertisement
ਦੇਸ਼ ਭਗਤ ਯੂਨੀਵਰਸਿਟੀ ਦੇ ਫਾਰਮੇਸੀ ਫੈਕਲਟੀ ਵੱਲੋਂ ਸਪੋਰਟਸ ਮੀਟ-2025 ਕਰਵਾਈ ਗਈ। ਇਸ ਮੌਕੇ ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਫੁਟਬਾਲ ਅਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੀ-ਫਾਰਮੇਸੀ 7ਵੇਂ ਸਮੈਸਟਰ ਦੀ ਕ੍ਰਿਕਟ ਟੀਮ ਅਤੇ 5ਵੇਂ ਸਮੈਸਟਰ ਦੀ ਵਾਲੀਬਾਲ ਟੀਮ ਨੇ ਫਾਈਨਲ ਵਿੱਚ ਜਿੱਤ ਦਰਜ ਕੀਤੀ। ਫੁਟਬਾਲ ਵਿੱਚ ਬੀ-ਫਾਰਮੇਸੀ ਪੰਜਵੇਂ ਸਮੈਸਟਰ ਦੀ ਟੀਮ ਛਾਈ। ਅਥਲੈਟਿਕਸ ਸੈਗਮੈਂਟ ਵਿੱਚ 100, 200 ਅਤੇ 400 ਮੀਟਰ ਰੀਲੇਅ ਦੌੜ, ਜੈਵਲਿਨ ਥਰੋ, ਸ਼ਾਟ-ਪੁਟ, ਡਿਸਕਸ ਥਰੋ ਅਤੇ ਟੱਗ ਆਫ ਵਾਰ ਸਣੇ ਹੋਰ ਮੁਕਾਬਲੇ ਵੀ ਕਰਵਾਏ ਗਏ। ਚਾਂਸਲਰ ਡਾ. ਜ਼ੋਰਾ ਸਿੰਘ, ਡਾਇਰੈਕਟਰ, ਸਕੂਲ ਆਫ ਫਾਰਮੇਸੀ ਡਾ. ਪੂਜਾ ਗੁਲਾਟੀ, ਪ੍ਰਿੰਸੀਪਲ, ਸਰਦਾਰ ਲਾਲ ਕਾਲਜ ਆਫ਼ ਫਾਰਮੇਸੀ ਡਾ. ਸ਼ੈਲੇਸ਼ ਕੁਮਾਰ ਗੁਪਤਾ ਅਤੇ ਪ੍ਰਿੰਸੀਪਲ ਮਾਤਾ ਜਰਨੈਲ ਕੌਰ ਕਾਲਜ ਆਫ਼ ਫਾਰਮੇਸੀ ਨੇ ਜੇਤੂਆਂ ਦਾ ਸਨਮਾਨ ਕੀਤਾ।
Advertisement
