ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਨੰਦਪੁਰ ਸਾਹਿਬ ’ਚ 24 ਨਵੰਬਰ ਨੂੰ

ਪੰਜਾਬ ਕੈਬਨਿਟ ਨੇ ਦਿੱਤੀ ਹਰੀ ਝੰਡੀ; ਬੀਬੀਐੱਮਬੀ ਲਈ ਵੱਖਰਾ ਕਾਡਰ ਬਣਾਏ ਜਾਣ ਨੂੰ ਪ੍ਰਵਾਨਗੀ
Advertisement

ਪੰਜਾਬ ਮੰਤਰੀ ਮੰਡਲ ਨੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁਲਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਇੱਥੇ ਹੋਈ ਕੈਬਨਿਟ ਮੀਟਿੰਗ ’ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਨਵੰਬਰ ਨੂੰ ਵਿਸ਼ੇਸ਼ ਸੈਸ਼ਨ ਸੱਦਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸੈਸ਼ਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਕੇਂਦਰਿਤ ਹੋਵੇਗਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ’ਚ ਲਏ ਫ਼ੈਸਲਿਆਂ ਤੋਂ ਜਾਣੂ ਕਰਾਇਆ। ਕੈਬਨਿਟ ਨੇ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਕਰੀਬ ਤਿੰਨ ਹਜ਼ਾਰ ਮੁਲਾਜ਼ਮਾਂ ਦਾ ਵੱਖਰਾ ਕਾਰਡ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਜਿਸ ਤਹਿਤ ਪਾਵਰਕੌਮ ਅਤੇ ਸਿੰਜਾਈ ਮਹਿਕਮੇ ਦੀਆਂ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਤੋਂ ਪਹਿਲਾਂ ਬੀਬੀਐੱਮਬੀ ’ਚ ਪੰਜਾਬ ਤੋਂ ਡੈਪੂਟੇਸ਼ਨ ’ਤੇ ਮੁਲਾਜ਼ਮ ਤਾਇਨਾਤ ਹੁੰਦੇ ਸਨ ਪ੍ਰੰਤੂ ਬਹੁਤੇ ਮੁਲਾਜ਼ਮ ਬੀਬੀਐੱਮਬੀ ’ਚ ਜਾਣ ਤੋਂ ਪਾਸਾ ਵੱਟਦੇ ਸਨ ਜਿਸ ਕਰਕੇ ਅਸਾਮੀਆਂ ਖ਼ਾਲੀ ਰਹਿ ਜਾਂਦੀਆਂ ਸਨ।

Advertisement

ਕੈਬਨਿਟ ਨੇ ਅੱਜ ਪੁੱਡਾ, ਗਮਾਡਾ ਅਤੇ ਹੋਰ ਅਥਾਰਿਟੀਆਂ ਸਮੇਤ ਪ੍ਰਾਈਵੇਟ ਡਿਵੈਲਪਰਾਂ ਨੂੰ ਵੱਡੇ ਪਲਾਂਟਾਂ ਦੀ ਵੰਡ ਕੀਤੇ ਜਾਣ ਦੀ ਛੋਟ ਦੇਣ ਲਈ ਸੋਧਾਂ ਨੂੰ ਪ੍ਰਵਾਨਗੀ ਵੀ ਦਿੱਤੀ ਹੈ ਜਿਸ ਤਹਿਤ ਸ਼ਰਤ ਲਗਾਈ ਗਈ ਹੈ ਕਿ ਘੱਟੋ ਘੱਟ ਪਲਾਂਟ ਪੰਜ ਸੌ ਵਰਗ ਗਜ਼ ਤੋਂ ਘੱਟ ਨਾ ਹੋਵੇ। ਇਸੇ ਤਰ੍ਹਾਂ ਚਾਰ ਹਜ਼ਾਰ ਵਰਗ ਗਜ਼ ਵਾਲੀਆਂ ਡੀਲਿਸਟਿਡ ਸੰਪਤੀਆਂ ’ਚ ਚਾਰ ਸੌ ਵਰਗ ਗਜ਼ ਜਗ੍ਹਾ ’ਚ ਘਰ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਸੈਂਕੜੇ ਨਵੀਆਂ ਅਸਾਮੀਆਂ ਦੀ ਰਚਨਾ

ਕੈਬਨਿਟ ਨੇ ਮਾਲੇਰਕੋਟਲਾ ਜ਼ਿਲ੍ਹੇ ਦੇ ਸਹਿਕਾਰਤਾ ਵਿਭਾਗ ’ਚ 11 ਅਸਾਮੀਆਂ ਅਤੇ ਖੇਡ ਵਿਭਾਗ ’ਚ ਤਿੰਨ ਅਸਾਮੀਆਂ ਦੀ ਰਚਨਾ ਨੂੰ ਪ੍ਰਵਾਨਗੀ ਦਿੱਤੀ ਹੈ ਜਦੋਂ ਕਿ ਦੋਰਾਹਾ ਦੇ ਸਿਵਲ ਹਸਪਤਾਲ ਲਈ 59 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰਾਂ ਦੀਆਂ 16 ਅਸਾਮੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜ਼ਰੀਏ ਭਰਨ ਦਾ ਫ਼ੈਸਲਾ ਵੀ ਹੋਇਆ ਹੈ ਅਤੇ ਇਸੇ ਤਰ੍ਹਾਂ ਹੀ ਜਲੰਧਰ ਦੀ ਫੈਮਲੀ ਅਦਾਲਤ ਲਈ ਅੱਧੀ ਦਰਜਨ ਅਸਾਮੀਆਂ ਦੀ ਰਚਨਾ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੈਬਨਿਟ ਨੇ ਡੈਂਟਲ ਟੀਚਰਜ਼ ਫੈਕਲਟੀ ਦੀ ਉਮਰ ਹੱਦ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ।

Advertisement
Tags :
bhagwant maanPunjab cabinet meeting
Show comments