ਸੰਸਥਾ ‘ਪਰਿਵਰਤਨ’ ਵੱਲੋਂ ਵਿਸ਼ੇਸ਼ ਸੈਸ਼ਨ
ਸੰਸਥਾ ‘ਪਰਿਵਰਤਨ’ ਮਾਨਸਿਕ ਬਿਮਾਰੀ ਤੋਂ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਦੀ ਹੈ। ਪਰਿਵਰਤਨ ਦੇ ਕਾਰਜਕਾਰੀ ਮੈਂਬਰ ਸੀਮਾ ਗੁਪਤਾ ਅਤੇ ਸੁਨੈਨਾ ਸਚਦੇਵਾ ਵੱਲੋਂ ਦੇਖਭਾਲ ਕਰਨ ਵਾਲਿਆਂ ਲਈ ਮਹੀਨਾਵਾਰ ਸੈਸ਼ਨ ਕਰਵਾਏ ਜਾਂਦੇ ਹਨ। ਇਹ ਸੈਸ਼ਨ ਦੇਖਭਾਲ ਕਰਨ ਵਾਲੇ ਦੀ ਥਕਾਵਟ ਘਟਾਉਣ ਵਿੱਚ ਮਦਦ ਕਰਦੇ ਹਨ। ਸੰਸਥਾ ਵੱਲੋਂ ਅੱਜ ‘ਤਯੋਹਾਰੇ ਸੁਕੂਨ’ ਤਹਿਤ ਦੇਖਭਾਲ ਕਰਨ ਵਾਲਿਆਂ ਲਈ ਵਿਸ਼ੇਸ਼ ਸੈਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਰਾਹਤ ਅਤੇ ਖੁਸ਼ੀ ਲਿਆਉਂਦੇ ਹਨ ਬਲਕਿ ਦੇਖ-ਭਾਲ ਕਰਨ ਵਾਲਿਆਂ ਨੂੰ ਭਾਵਨਾਤਮਕ ਤੌਰ ’ਤੇ ਮਜ਼ਬੂਤ ਵੀ ਕਰਦੇ ਹਨ, ਉਨ੍ਹਾਂ ਨੂੰ ਯਾਦ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਤੰਦਰੁਸਤੀ ਵੀ ਮਹੱਤਵਪੂਰਨ ਹੈ। ਸਾਲ 2009 ਵਿੱਚ ਸਥਾਪਿਤ ਕੀਤੀ ਇਹ ਸੰਸਥਾ ਮਨੋਵਿਗਿਆਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ ਐੱਮ ਸੀ ਐੱਚ-32), ਮਾਨਸਿਕ ਸਿਹਤ ਸੰਸਥਾ (ਐੱਮ ਐੱਚ ਆਈ), ਚੰਡੀਗੜ੍ਹ ਅਤੇ ਸਮਾਜਿਕ ਤੌਰ ’ਤੇ ਚੇਤੰਨ ਨਾਗਰਿਕਾਂ ਦਾ ਇੱਕ ਸਾਂਝਾ ਯਤਨ ਹੈ। ਇਹ ਮਾਨਸਿਕ ਬਿਮਾਰੀ ਤੋਂ ਪੀੜਤ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੋਸ਼ਿਸ਼ ਹੈ।