ਅੱਜ ਬੰਦ ਰਹਿਣਗੀਆਂ ਕੁੱਝ ਸੜਕਾਂ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ 13 ਅਗਸਤ ਨੂੰ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇਗੀ। ਇਸ ਦੌਰਾਨ ਸ਼ਹਿਰ ਦੀਆਂ ਕੁਝ...
Advertisement
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ 13 ਅਗਸਤ ਨੂੰ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇਗੀ। ਇਸ ਦੌਰਾਨ ਸ਼ਹਿਰ ਦੀਆਂ ਕੁਝ ਸੜਕਾਂ ਨੂੰ ਸਵੇਰੇ 8.30 ਵਜੇ ਤੋਂ 9.15 ਵਜੇ ਤੱਕ ਬੰਦ ਕੀਤਾ ਜਾਵੇਗਾ। ਇਸ ਸਬੰਧੀ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਟਰੈਫਿਕ ਪੁਲੀਸ ਅਨੁਸਾਰ ਆਜ਼ਾਦੀ ਦਿਹਾੜੀ ਦੀ ਪਰੇਡ ਸੈਕਟਰ-17 ਤੋਂ ਪੰਜਾਬ ਰਾਜ ਭਵਨ, ਹੀਰਾ ਸਿੰਘ ਚੌਕ, ਸੈਕਟਰ-4/5/8/9 ਚੌਕ ਤੋਂ ਸੈਕਟਰ- 3/4/9/10 ਚੌਕ ਅਤੇ ਸੈਕਟਰ-1/3/4 ਚੌਕ ਤੋਂ ਵਾਰ ਮੈਮੋਰੀਅਲ ਸੈਕਟਰ-3 ਤੱਕ ਸੜਕ ਬੰਦ ਰਹੇਗੀ। ਇਸ ਤੋਂ ਬਾਅਦ ਸੈਕਟਰ-3 ਵਾਰ ਮੈਮੋਰੀਅਲ ਤੋਂ ਮਟਕਾ ਚੌਕ, ਸੈਕਟਰ-16/17 ਲਾਈਟ ਪੁਆਇੰਟ ਤੋਂ ਹੁੰਦਿਆਂ ਸੈਕਟਰ-17 ਪਰੇਡ ਗ੍ਰਾਉਂਡ ਵਿੱਚ ਪਰੇਡ ਸਮਾਪਤ ਕੀਤੀ ਜਾਵੇਗੀ। ਟਰੈਫਿਕ ਪੁਲੀਸ ਨੇ ਸ਼ਹਿਰ ਵਾਸੀਆਂ ਨੂੰ 13 ਅਗਸਤ ਨੂੰ ਸਵੇਰੇ 8.30 ਤੋਂ 9.15 ਤੱਕ ਬਦਲਵੀਆਂ ਸੜਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
Advertisement
Advertisement