ਸਮਾਜ ਸੇਵੀ ਸੁਮਿਤ ਮਿੱਤਲ ਨੂੰ ਸਨਮਾਨ ਵਜੋਂ ਕਾਰ ਭੇਟ
ਸ੍ਰੀ ਦੁਰਗਾ ਸਪਤਸ਼ਤੀ ਚੰਡੀ ਮੰਦਰ ਫਾਊਂਡੇਸ਼ਨ ਦੇ ਬੋਰਡ ਆਫ਼ ਡਾਇਰੈਕਟਰ ਦੇ ਚੇਅਰਮੈਨ ਜੈ ਦੇਵ ਲਖਵਿੰਦਰ ਖਨੌੜਾ ਦੀ ਅਗਵਾਈ ਹੇਠ ਇਥੇ ਉਂਕਟ੍ਰੀ ਵਿਚ ਕਰਵਾਏ ਸਮਾਗਮ ਵਿਚ ਫਾਊਂਡੇਸ਼ਨ ਦੇ ਮੈਂਬਰ ਅਤੇ ਆਗੂਆਂ ਵਲੋਂ ਬੰਬ ਪਟਾਕੇ ਚਲਾ ਕੇ ਫਜ਼ੂਲ ਖਰਚੇ ਕਰਨ ਤੋਂ ਗੁਰੇਜ਼ ਕਰਦੇ ਹੋਏ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਮਿਤ ਮਿੱਤਲ ਦੀਆਂ ਲੋਕ ਸੇਵਾਵਾਂ ਸਦਕਾ ਉਨ੍ਹਾਂ ਨੂੰ ਕਾਰ ਭੇਟ ਕੀਤੀ ਗਈ। ਉਨ੍ਹਾਂ ਦਸਿਆ ਕਿ 26 ਅਕਤੂਬਰ ਨੂੰ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਰਾਮ ਮੰਦਰ ਮੰਡੀ ਗੋਬਿੰਦਗੜ੍ਹ ਵਿੱਚ ਲਗਾਇਆ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਸੌਟੀ, ਗੁਰਸੇਵਕ ਸਿੰਘ ਪ੍ਰਧਾਨ ਯੂਥ ਵਿੰਗ ਜ਼ਿਲ੍ਹਾ ਮਾਲੇਰਕੋਟਲਾ, ਅਜੀਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਰਾਮ ਲਾਲ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ, ਅਮਰ ਦੇਵ ਜ਼ਿਲ੍ਹਾ ਪ੍ਰਧਾਨ ਸੰਤ ਸਮਾਜ ਤੇ ਬ੍ਰਾਹਮਣ ਵਿੰਗ, ਦੇਸ ਰਾਜ ਬਲਾਕ ਪ੍ਰਧਾਨ ਅਮਰਗੜ੍ਹ, ਡਾ. ਚਮਕੌਰ ਸਿੰਘ ਲਸਾੜਾ ਪ੍ਰਧਾਨ ਐੱਸਸੀ ਵਿੰਗ ਪਾਇਲ, ਜੀਵਨ ਕੁਮਾਰ ਬਲਾਕ ਪ੍ਰਧਾਨ ਜਗਰਾਉਂ, ਹਰਭਜਨ ਸਿੰਘ ਪ੍ਰਧਾਨ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਉਪ ਪ੍ਰਧਾਨ ਗੁਰਦੀਪ ਸਿੰਘ, ਯੂਥ ਵਿੰਗ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਅਸਲਮ, ਅਵਿਨਾਸ਼ ਗੁਪਤਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਬਸੀ ਪਠਾਣਾਂ, ਧਰਮਪਾਲ ਜੱਸੋਮਜਾਰਾ, ਜਗਜੀਤ ਸਿੰਘ ਜੱਗਾ, ਗੁਰਮੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਚੋਪੜਾ, ਗਗਨਦੀਪ ਸਿੰਘ, ਨਰੇਸ਼ ਗਰਗ, ਲਵਪ੍ਰੀਤ ਸਿੰਘ, ਪਰਵਜੋਤ ਸਿੰਘ, ਸਲੀਮ ਖਾਂ, ਕਰਨ ਚੌਧਰੀ, ਸੁਰਿੰਦਰ ਕੁਮਾਰ, ਰਾਮ ਸਿੰਘ, ਕਮਲਦੀਪ ਸਿੰਘ, ਨਿੱਕਾ, ਹੈਪੀ, ਗੁਰਤੇਜ ਸਿੰਘ, ਮੋਨੀ ਪੰਡਤ, ਗਗਨ ਵਰਮਾ, ਹਰਜਿੰਦਰ ਸਿੰਘ ਅਤੇ ਨਾਜਰ ਸਿੰਘ ਹਾਜ਼ਰ ਸਨ।