ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹ-ਪੀੜਤਾਂ ਦੀ ਮਦਦ ਲਈ ਅਪੀਲ
ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ, ਸਵਰਨ ਸਿੰਘ ਭੰਗੂ, ਸਰਪੰਚ ਵਿਜੈ ਕੁਮਾਰ ਬਸੀ ਗੁੱਜਰਾਂ ਅਤੇ ਸਮਾਜਸੇਵੀ ਬਲਦੇਵ ਸਿੰਘ ਹਾਫਿਜ਼ਾਬਾਦ ਨੇ ਸਾਂਝੇ ਤੌਰ ’ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ-ਪੀੜਤਾਂ ਲਈ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਜੋਂ ਵੱਧ ਤੋਂ ਵੱਧ ਸਹਾਇਤਾ ਭੇਜਣ। ਵਸਤਾਂ ਇਕੱਠੀਆਂ ਕਰਨ ਲਈ ਕੰਗ ਯਾਦਗਾਰੀ ਸਕੂਲ ਬਸੀ ਗੁੱਜਰਾਂ ਅਤੇ ਮਾਂਗਟ ਮੋਟਰਸਾਈਕਲ ਏਜੰਸੀ ਚਮਕੌਰ ਸਾਹਿਬ ਥਾਵਾਂ ਨਿਰਧਾਰਤ ਕੀਤੀਆਂ ਗਈਆਂ।
ਖਾਲਸਾ ਏਡ ਇੰਟਰਨੈਸ਼ਨਲ ਦੇ ਨੁਮਾਇੰਦੇ ਰਮਨਦੀਪ ਸਿੰਘ ਜਟਾਣਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਭੇਜੀ ਗਈ ਸਹਾਇਤਾ ਵਿਧੀਵਤ ਢੰਗ ਨਾਲ ਲੋੜਵੰਦਾਂ ਤੱਕ ਪਹੁੰਚਾਈ ਜਾਵੇਗੀ। ਸੰਸਥਾਵਾਂ ਦੇ ਮੁਖੀਆਂ ਨੇ ਫ਼ੈਸਲਾ ਲਿਆ ਕਿ ਉਹ ਆਪਣੀਆਂ ਸੰਸਥਾਵਾਂ ਵੱਲੋਂ ਵਸਤਾਂ ਤੋਂ ਇਲਾਵਾ ਇੱਕ ਲੱਖ ਰੁਪਏ ਨਕਦ ਇਸ ਸੇਵਾ ਵਿੱਚ ਸ਼ਾਮਲ ਕਰ ਰਹੇ ਹਨ। ਇਸ ਮੌਕੇ ਅਮਨਦੀਪ ਕੌਰ, ਕਰਨਜੋਤ ਕੌਰ, ਪਰਮਜੀਤ ਸਿੰਘ ਖੇੜੀ, ਚੌਧਰੀ ਤੀਰਥ ਰਾਮ, ਜਸਪਾਲ ਸਿੰਘ, ਸੁਖਦੇਵ ਸਿੰਘ, ਪਰਮਜੀਤ ਕੌਰ, ਨਵਜੋਤ ਕੌਰ, ਇੰਦਰਜੀਤ ਕੌਰ, ਬਲਵਿੰਦਰ ਸਿੰਘ ਅਤੇ ਕਿਰਨਜੀਤ ਕੌਰ ਹਾਜ਼ਰ ਸਨ।