ਟੀ ਡੀ ਆਈ ਫਲੈਟਾਂ ਦੇ ਮਾਲਕਾਂ ਵੱਲੋਂ ਨਾਅਰੇਬਾਜ਼ੀ
ਵਾਧੂ ਖਰਚਿਆਂ ਨੂੰ ਵਾਪਸ ਲੈਣ ਦੀ ਮੰਗ
Advertisement
ਟੀ ਡੀ ਆਈ ਸੈਕਟਰ 110-111 ਦੇ ਫਲੈਟ ਮਾਲਕਾਂ ਵੱਲੋਂ ਰੈਜੀਡੈਂਟਸ ਵੈੱਲਫੇਅਰ ਸੁਸਾਇਟੀਆਂ ਦੀ ਅਗਵਾਈ ਹੇਠ ਫਲੈਟ ਮਾਲਕਾਂ ਤੋਂ ਵਾਧੂ ਮੈਂਟੀਨੈਂਸ ਚਾਰਜ ਵਸੂਲਣ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ।
ਫਲੈਟ ਮਾਲਕ ਸਾਧੂ ਸਿੰਘ, ਸੰਤ ਸਿੰਘ, ਗੁਰਪ੍ਰੀਤ ਸਿੰਘ, ਧਰਮਵੀਰ ਵਸ਼ਿਸ਼ਟ, ਹਰਮਿੰਦਰ ਸਿੰਘ ਸੋਹੀ,ਜਸਵਿੰਦਰ ਸਿੰਘ ਗਿੱਲ, ਭਜਨ ਸਿੰਘ, ਬਲਵੀਰ ਸਿੰਘ ਗਿੱਲ, ਤਰਸੇਮ ਲਾਲ, ਹਰਜੀਤ ਸਿੰਘ, ਸੁਖਵੀਰ ਸਿੰਘ ਢਿੱਲੋਂ, ਤਰਵਿੰਦਰ ਸਿੰਘ ਅਤੇ ਜਰਨੈਲ ਸਿੰਘ ਬਰਾੜ ਨੇ ਦੱਸਿਆ ਕਿ ਫਲੈਟ ਮਾਲਕਾਂ ਤੋਂ ਰਜਿਸਟਰੀਆਂ ਦੇ ਅਨੁਸਾਰ ਸਰਚਾਰਜ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਵਾਧੂ ਥਾਂ ਦੇ ਖਰਚੇ ਵਸੂਲੇ ਜਾ ਰਹੇ ਹਨ।
Advertisement
ਮੁਜ਼ਾਹਰਾਕਾਰੀਆਂ ਨੇ ਗਮਾਡਾ ਅਤੇ ਪੰਜਾਬ ਸਰਕਾਰ ਤੋਂ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਾਧੂ ਵਸੂਲੀ ’ਤੇ ਰੋਕ ਲਾਈ ਜਾਵੇ ਅਤੇ ਗਮਾਡਾ ਵੱਲੋਂ ਦਿੱਤੇ ਪਲਾਟਾਂ ਦੀ ਪ੍ਰਵਾਨਗੀ ਦੇ ਅਨੁਸਾਰ ਹੀ ਖਰਚੇ ਵਸੂਲੇ ਜਾਣ ਦੀ ਬਿਲਡਰ ਨੂੰ ਹਦਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਫਲੈਟ ਮਾਲਕ ਸੰਘਰਸ਼ ਨੂੰ ਤਿੱਖਾ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
Advertisement
