ਸਕੌਡਾ ਨੇ ਵੇਚੀਆਂ ਸਭ ਤੋਂ ਵੱਧ ਕਾਰਾਂ
ਸਕੌਡਾ ਆਟੋ ਇੰਡੀਆ ਲਈ ਇਹ ਸਾਲ ਇਤਿਹਾਸਕ ਹੈ, ਕਿਉਂਕਿ ਕੰਪਨੀ ਦੇਸ਼ ਵਿੱਚ 25 ਸਾਲ ਪੂਰੇ ਕਰ ਰਹੀ ਹੈ। ਅਕਤੂਬਰ 2025 ਵਿੱਚ ਸਕੌਡਾ ਨੇ ਦੇਸ਼ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਕੀਤੀ ਹੈ। ਜਨਵਰੀ ਅਤੇ ਅਕਤੂਬਰ 2025 ਦੇ...
Advertisement
ਸਕੌਡਾ ਆਟੋ ਇੰਡੀਆ ਲਈ ਇਹ ਸਾਲ ਇਤਿਹਾਸਕ ਹੈ, ਕਿਉਂਕਿ ਕੰਪਨੀ ਦੇਸ਼ ਵਿੱਚ 25 ਸਾਲ ਪੂਰੇ ਕਰ ਰਹੀ ਹੈ। ਅਕਤੂਬਰ 2025 ਵਿੱਚ ਸਕੌਡਾ ਨੇ ਦੇਸ਼ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਕੀਤੀ ਹੈ। ਜਨਵਰੀ ਅਤੇ ਅਕਤੂਬਰ 2025 ਦੇ ਵਿਚਕਾਰ ਸਕੌਡਾ ਆਟੋ ਇੰਡੀਆ ਨੇ 61,607 ਕਾਰਾਂ ਵੇਚੀਆਂ ਹਨ। ਅਕਤੂਬਰ 2025 ਵਿੱਚ 8,252 ਕਾਰਾਂ ਵੇਚ ਕੇ ਬਰਾਂਡ ਨੇ ਹੁਣ ਆਪਣੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਵੀ ਦਰਜ ਕੀਤੀ ਹੈ। ਇਹ ਵਾਧਾ ਐੱਸ ਯੂ ਵੀ, ਕਾਇਲਕ, ਕੌਡੀਅਕ, ਸਲੇਵੀਆ ਤੇ ਓਕਟਾਵੀਆ ਆਰ ਐੱਸ ਦੇ 20 ਮਿੰਟਾਂ ਦੇ ਅੰਦਰ-ਅੰਦਰ ਵਿੱਕ ਜਾਣ ਨਾਲ ਹੋਇਆ ਹੈ।
Advertisement
Advertisement
