ਕਤਲ ਦੇ ਮਾਮਲੇ ’ਚ ਛੇ ਮੁਲਜ਼ਮ ਗ੍ਰਿਫਤਾਰ
ਥਾਣਾ ਮੁਲਾਨਾ ਖੇਤਰ ਵਿੱਚ 12 ਨਵੰਬਰ ਨੂੰ ਵਾਪਰੇ ਕਤਲ ਮਾਮਲੇ ਵਿੱਚ ਪੁਲੀਸ ਨੇ ਛੇ ਮੁਲਜਮਾ ਨੂੰ ਕਾਬੂ ਕਰ ਲਿਆ। ਸਬ-ਇੰਸਪੈਕਟਰ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਟਿੰਕੂ, ਗੌਰਵ, ਸਿੰਟੀ, ਵਿਸ਼ਾਲ, ਵਿਕਾਸ ਅਤੇ ਮੋਹਿਤ, ਸਾਰੇ ਵਾਸੀ ਸੁੱਗ ਮਾਜਰੀ, ਨੂੰ ਗ੍ਰਿਫਤਾਰ...
Advertisement
ਥਾਣਾ ਮੁਲਾਨਾ ਖੇਤਰ ਵਿੱਚ 12 ਨਵੰਬਰ ਨੂੰ ਵਾਪਰੇ ਕਤਲ ਮਾਮਲੇ ਵਿੱਚ ਪੁਲੀਸ ਨੇ ਛੇ ਮੁਲਜਮਾ ਨੂੰ ਕਾਬੂ ਕਰ ਲਿਆ। ਸਬ-ਇੰਸਪੈਕਟਰ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਟਿੰਕੂ, ਗੌਰਵ, ਸਿੰਟੀ, ਵਿਸ਼ਾਲ, ਵਿਕਾਸ ਅਤੇ ਮੋਹਿਤ, ਸਾਰੇ ਵਾਸੀ ਸੁੱਗ ਮਾਜਰੀ, ਨੂੰ ਗ੍ਰਿਫਤਾਰ ਕੀਤਾ। ਸ਼ਿਕਾਇਤਕਰਤਾ ਸੁੰਨਦਨ, ਵਾਸੀ ਕੰਬਾਸੀ ਨੇ ਦੱਸਿਆ ਕਿ ਉਸਦਾ ਭਰਾ ਅਮਨ ਸਿਰਸਗੜ੍ਹ ਵਿੱਚ ਮੌਜੂਦ ਸੀ, ਜਦੋਂ ਮੁਲਜਮਾ ਨੇ ਹਮਲਾ ਕਰਕੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ। ਇਲਾਜ ਦੌਰਾਨ ਅਮਨ ਦੀ ਮੌਤ ਹੋ ਗਈ।
Advertisement
Advertisement
